ਅੰਮ੍ਰਿਤਸਰ ਜ਼ਿਲ੍ਹੇ ਦੀ ਸ਼ੁਰੂਆਤੀ ਹੱਦ ਦਰਿਆ ਬਿਆਸ ‘ਤੇ ਵਾਧੂ ਫੋਰਸ ਤੈਨਾਤ - starting point of Amritsar district
🎬 Watch Now: Feature Video

ਅੰਮ੍ਰਿਤਸਰ: ਅਗਨੀਪਥ ਸਕੀਮ ਦਾ ਵਿਰੋਧ ਕਰ ਰਹੇ ਪ੍ਰਦਰਸ਼ਨਕਾਰੀਆਂ ਵੱਲੋਂ 20 ਜੂਨ ਨੂੰ ਦਿੱਤੇ ਬੰਦ ਦੇ ਸੱਦੇ ਤੋਂ ਬਾਅਦ ਦੇਸ਼ ਭਰ ਵਿੱਚ ਪੁਲਿਸ ਹਾਈ ਅਲਰਟ (Police High Alert) ‘ਤੇ ਹੈ। ਜਿਸ ਦੇ ਚਲਦਿਆਂ ਸਵੇਰ ਤੋਂ ਹੀ ਜਿੱਥੇ ਜ਼ਿਲ੍ਹੇ ਦੇ ਵੱਖ-ਵੱਖ ਖੇਤਰਾਂ ਵਿੱਚ ਭਾਰੀ ਪੁਲਿਸ ਬਲ ਤੈਨਾਤ ਦਿਖਾਈ ਦਿੱਤਾ, ਉੱਥੇ ਹੀ ਦਿੱਲੀ ਅੰਮ੍ਰਿਤਸਰ ਮੁੱਖ ਮਾਰਗ (Delhi Amritsar Main Road) ਅਤੇ ਦਰਿਆ ਬਿਆਸ ਪੁਲ ਵਿਖੇ ਜ਼ਿਲ੍ਹੇ ਦੀ ਸ਼ੁਰੂਆਤੀ ਹੱਦ ‘ਤੇ ਪੁਲਿਸ ਵੱਲੋਂ ਸਖ਼ਤ ਸੁਰੱਖਿਆ (Strict security by the police) ਪ੍ਰਬੰਧ ਕੀਤੇ ਗਏ। ਇਸ ਦੌਰਾਨ ਸਥਾਨਕ ਪੁਲਿਸ ਤੋਂ ਇਲਾਵਾ ਪੁਲਿਸ ਲਾਈਨ ਤੋਂ ਭੇਜਿਆ ਵਾਧੂ ਪੁਲਿਸ ਬਲ ਨਾਕੇ ‘ਤੇ ਚੈਕਿੰਗ ਦੌਰਾਨ ਹਾਈ ਅਲਰਟ ‘ਤੇ ਹੈ।