ਬਰਨਾਲਾ: ਪਰਾਲੀ ਸਾੜਨ ਵਾਲੇ 761 ਕਿਸਾਨਾਂ 'ਤੇ ਪਰਚਾ - barnala latest news
🎬 Watch Now: Feature Video
ਬਰਨਾਲਾ: ਪਰਾਲੀ ਨੂੰ ਅੱਗ ਲਗਾਉਣ ਵਾਲੇ 761 ਕਿਸਾਨਾਂ 'ਤੇ ਪਰਚਾ ਅਤੇ 521 ਦੀ ਜਮਾਂਬੰਦੀ 'ਤੇ ਲਾਲ ਲਕੀਰ ਫੇਰੀ। ਬਰਨਾਲਾ ਡਿਪਟੀ ਕਮਿਸ਼ਨਰ ਤੇਜ ਪ੍ਰਤਾਪ ਸਿੰਘ ਫ਼ੂਲਕਾ ਨੇ ਦੱਸਿਆ ਕਿ ਹੁਣ ਤੱਕ ਝੋਨੇ ਦੀ ਪਰਾਲੀ ਨੂੰ ਮਚਾਉਣ ਵਾਲੇ 761 ਕਿਸਾਨਾਂ 'ਤੇ ਕੇਸ ਦਰਜ ਕਰਕੇ 521 ਕਿਸਾਨਾਂ ਦੀ ਜਮਾਂਬੰਦੀ 'ਤੇ ਰੈਡ ਐਂਟਰੀ ਕੀਤੀ ਗਈ ਹੈ। ਜਦਕਿ 87 ਕਿਸਾਨਾਂ ਦੇ ਖਿਲਾਫ਼ ਮੁਕੱਦਮਾ ਦਰਜ ਕੀਤਾ ਗਿਆ ਹੈ ਅਤੇ ਕਿਸਾਨਾਂ ਨੂੰ 19 ਲੱਖ ਦੇ ਕਰੀਬ ਜ਼ੁਰਮਾਨਾ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਪਰਾਲੀ ਨੂੰ ਅੱਗ ਨਾ ਲਗਾਉਣ ਵਾਲੇ ਕਿਸਾਨਾਂ ਨੂੰ 100 ਰੁਪਏ ਪ੍ਰਤੀ ਕੁਵਿੰਟਲ ਬੋਨਸ ਦਿੱਤਾ ਜਾ ਰਿਹਾ ਹੈ।