ਆਪ ਨੇ ਕਿਸਾਨਾਂ ਦੇ ਹੱਕ 'ਚ ਕੱਢੀ ਮੋਟਰਸਾਇਕਲ ਰੈਲੀ - ਆਮ ਆਦਮੀ ਪਾਰਟੀ
🎬 Watch Now: Feature Video

ਜਲੰਧਰ: ਆਮ ਆਦਮੀ ਪਾਰਟੀ ਵੱਲੋਂ ਕਿਸਾਨਾਂ ਦੇ ਹੱਕ ਵਿੱਚ ਇੱਕ ਬਾਈਕ ਰੈਲੀ ਕੱਢੀ ਗਈ। ਇਹ ਰੈਲੀ ਵੱਖ-ਵੱਖ ਥਾਵਾਂ ਤੋਂ ਹੁੰਦੀ ਹੋਈ ਰਵਿਦਾਸ ਚੌਂਕ 'ਚ ਸਮਾਪਤ ਹੋਈ। ਉਨ੍ਹਾਂ ਕਿਹਾ ਕਿ ਇਹ ਰੈਲੀ ਕਿਸਾਨਾਂ ਨੂੰ ਸਮਰਪਿਤ ਹੈ ਤੇ ਅਸੀਂ ਕਿਸਾਨਾਂ ਦੇ ਨਾਲ ਹਮੇਸ਼ਾ ਖੜੇ ਹਾਂ। ਇਸ ਰੈਲੀ ਵਿੱਚ ਬੱਚੇ, ਬਜ਼ੁਰਗ ਅਤੇ ਮਹਿਲਾਵਾਂ ਵੀ ਸ਼ਾਮਿਲ ਰਹੀਆਂ ਸਨ। ਇਹ ਬਾਈਕ ਰੈਲੀ ਕੱਢ ਕੇ ਸਮੂਹ ਸ਼ਹਿਰ ਵਾਸੀਆ ਨੂੰ ਅਪੀਲ ਕੀਤੀ ਹੈ ਕਿ ਉਹ ਦਿੱਲੀ ਜਾ ਕੇ ਕਿਸਾਨਾਂ ਦਾ ਸਮਰਥਨ ਕਰਨ। ਇਸ ਮੌਕੇ ਆਮ ਆਦਮੀ ਦੀ ਵਰਕਰ ਰਾਜਬੀਰ ਕੌਰ ਨੇ ਕਿਹਾ ਕਿ ਕਿਸਾਨਾਂ ਨੇ 26 ਜਨਵਰੀ ਨੂੰ ਜਿਹੜੀ ਟਰੈਕਟਰ ਮਾਰਚ ਕੱਢਣ ਜਾ ਰਹੇ ਹਨ, ਉਸ 'ਚ ਰੈਲੀ ਕੱਢੀ ਜਾ ਰਹੀਂ ਹੈ।