ਜਸਮੇਲ ਸਿੰਘ ਨੂੰ ਖਾਲੜਾ ਦਾ ਨੰਬਰਦਾਰ ਬਣਨ 'ਤੇ 'ਆਪ' ਦੇ ਵਰਕਰਾ ਨੇ ਦਿੱਤੀ ਵਧਾਈ - ਖਾਲੜਾ ਮੰਡੀ ਵਿਖੇ ਨੰਬਰਦਾਰ ਹਰੀ ਸਿੰਘ ਪੁੱਤਰ ਗੰਡਾ ਸਿੰਘ
🎬 Watch Now: Feature Video
ਅੰਮ੍ਰਿਤਸਰ: ਜਸਮੇਲ ਸਿੰਘ ਪੁੱਤਰ ਬਲਵੀਰ ਸਿੰਘ ਨੂੰ ਨੰਬਰਦਾਰ ਬਣਨ 'ਤੇ ਕਸਬਾ ਖਾਲੜਾ ਵਿਖੇ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਵਧਾਈ ਅਤੇ ਮੂੰਹ ਮਿੱਠਾ ਕਰਵਾਇਆ।ਖਾਲੜਾ ਮੰਡੀ ਵਿਖੇ ਨੰਬਰਦਾਰ ਹਰੀ ਸਿੰਘ ਪੁੱਤਰ ਗੰਡਾ ਸਿੰਘ ਦੀ ਮੌਤ ਹੋ ਜਾਣ ਕਾਰਣ ਪਿਛਲੇ 10 ਸਾਲ ਤੋਂ ਖਾਲੀ ਪਈ ਸੀ। ਇਸ ਅਸਾਮੀ 'ਤੇ ਜਸਮੇਲ ਸਿੰਘ ਨੂੰ ਨੰਬਰਦਾਰ ਨਿਯੁਕਤ ਕੀਤਾ ਗਿਆ ਹੈ। ਇਸ ਸਮੇਂ ਨੰਬਰਦਾਰ ਜਸਮੇਲ ਸਿੰਘ ਵੱਲੋਂ ਹਲਕਾ ਵਿਧਾਇਕ ਸਰਵਨ ਸਿੰਘ ਧੁੰਨ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਸੀਨੀਅਰ ਆਮ ਆਦਮੀ ਪਾਰਟੀ ਆਗੂ ਸੋਨੀ ਕੱਪੜੇ ਵਾਲਾ ਅਤੇ ਗੋਰਵ ਬੇਬੀ ਆੜ੍ਹਤੀਆ ਕਿਹਾ ਕਿ ਜਸਮੇਲ ਸਿੰਘ ਕੋਲੋ ਲੋਕ ਨੰਬਰਦਾਰੀ ਕੰਮਕਾਜ ਨਿਰਵਿਘਨ ਦਿਨ ਰਾਤ ਬਿਨ੍ਹਾ ਕਿਸੇ ਭੇਦ ਭਾਵ ਤੋਂ ਕਰਵਾ ਸਕਦੇ ਹਨ।