ਤੇਜ਼ਧਾਰ ਹਥਿਆਰ ਨਾਲ ਮਹਿਲਾ ਨੂੰ ਉਤਾਰਿਆ ਮੌਤ ਦੇ ਘਾਟ - A woman brutally murdered in Kurali
🎬 Watch Now: Feature Video
ਮੁਹਾਲੀ: ਚੰਡੀਗੜ੍ਹ ਨਾਲ ਲੱਗਦੇ ਕੁਰਾਲੀ ਦੇ ਪਿੰਡ ਬੜੌਦੀ 'ਚ ਇੱਕ ਔਰਤ ਦੇ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ।ਪੁਲਿਸ ਤੋਂ ਮਿਲੀ ਜਾਣਕਾਰੀ ਮੁਤਾਬਕ ਮਹਿਲਾ ਸਵੇਰੇ ਪੌਣੇ ਪੰਜ ਵਜੇ ਦੇ ਕਰੀਬ ਮੱਝਾਂ ਦੀਆਂ ਧਾਰਾਂ ਚੋਣ ਲਈ ਵਾੜੇ ਵਿੱਚ ਗਈ ਹੈ ਅਤੇ ਉੱਥੇ ਹੀ ਕਿਸੇ ਵਿਅਕਤੀ ਵੱਲੋਂ ਉਸ ਪਿੱਛੋਂ ਦੀ ਸਿਰ ਵਿੱਚ ਕੋਈ ਤੇਜ਼ਧਾਰ ਚੀਜ਼ ਮਾਰੀ ਗਈ ਹੈ ਜਿਸ ਕਾਰਨ ਮਹਿਲਾ ਦੀ ਮੌਤ ਹੋ ਗਈ ਹੈ। ਇਸ ਘਟਨਾ ਮਾਮਲੇ ਵਿੱਚ ਇੱਸ ਸੀਸੀਟੀਵੀ ਸਾਹਮਣੇ ਆਈ ਹੈ ਜਿਸ ਵਿੱਚ ਇੱਕ ਸ਼ਖ਼ਸ ਵੀਡੀਓ ਵਿੱਚ ਜਾਂਦਾ ਵਿਖਾਈ ਦਿੱਤਾ ਹੈ ਇਸਦੀ ਜਾਣਕਾਰੀ ਪੁਲਿਸ ਨੇ ਦਿੱਤੀ ਹੈ। ਪੁਲਿਸ ਦਾ ਕਹਿਣਾ ਹੈ ਕਿ ਹਰ ਪਾਸੇ ਤੋਂ ਮਾਮਲੇ ਨੂੰ ਦੇਖਿਆ ਜਾ ਰਿਹਾ ਹੈ ਤਾਂ ਕਿ ਮਾਮਲੇ ਸੁਲਝਾਇਆ ਜਾ ਸਕੇ।