ਯੂਪੀ ਤੋਂ ਆਏ ਝੋਨੇ ਦੇ ਭਰੇ ਟਰੱਕ ਨੂੰ ਕਿਸਾਨਾਂ ਨੇ ਘੇਰਿਆ - ਝੋਨੇ ਦੇ ਲੱਦੇ ਟਰੱਕ-ਟਰਾਲੇ ਕਿਸਾਨਾਂ ਤੇ ਪੁਲਿਸ ਵੱਲੋਂ ਘੇਰੇ ਜਾ ਰਹੇ
🎬 Watch Now: Feature Video
ਮੋਗਾ: ਬਾਹਰੀ ਸੂਬਿਆਂ ਤੋਂ ਝੋਨਾ ਲਿਆ ਕੇ ਪੰਜਾਬ ਦੀਆਂ ਮੰਡੀਆਂ 'ਚ ਵੇਚਣ ਦਾ ਪੂਰੇ ਪੰਜਾਬ ਦੇ ਕਿਸਾਨਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ। ਇਸ 'ਤੇ ਪਾਬੰਦੀ ਲੱਗਣ ਦੇ ਮਗਰੋਂ ਵੀ ਵੱਖ-ਵੱਖ ਥਾਵਾਂ 'ਤੇ ਬਾਹਰੀ ਸੂਬਿਆਂ ਤੋਂ ਆਏ ਝੋਨੇ ਦੇ ਲੱਦੇ ਟਰੱਕ-ਟਰਾਲੇ ਕਿਸਾਨਾਂ ਤੇ ਪੁਲਿਸ ਵੱਲੋਂ ਘੇਰੇ ਜਾ ਰਹੇ ਹਨ। ਇਸ ਦੇ ਤਹਿਤ ਨੇੜਲੇ ਪਿੰਡ ਖੋਸਾ ਪਾਂਡੋ ਵਿੱਖੇ ਪਿੰਡ ਦੇ ਲੋਕਾਂ ਵੱਲੋਂ ਯੂਪੀ ਦੇ ਬਾਰਾਬਾਂਕੀ ਤੋਂ ਸਸਤੇ ਭਾਅ ਲਿਆਂਦੇ ਗਏ ਝੋਨੇ ਦਾ ਭਰਿਆ 1 ਟਰੱਕ ਕਿਸਾਨਾਂ ਨੇ ਘੇਰ ਲਿਆ। ਜਦੋਂ ਟਰੱਕ ਡਰਾਈਵਰ ਤੋਂ ਪੁੱਛਿਆ ਗਿਆ ਕਿ ਇਹ ਝੋਨੇ ਦਾ ਟਰੱਕ ਕਿੱਥੇ ਲਿਜਾ ਰਿਹਾ ਤਾਂ ਉਸ ਨੇ ਦੱਸਿਆ ਕਿ ਇਹ ਝੋਨੇ ਦਾ ਟਰੱਕ ਮੱਲਾਂਵਾਲਾ ਜੀਰਾ ਵਿਖੇ ਜਾਣਾ ਸੀ, ਪਰ ਰਸਤੇ ਵਿੱਚ ਹੀ ਉਸਨੂੰ ਪਿੰਡ ਖੋਸਾ ਪਾਂਡੋ ਦੇ ਕੋਲ ਕਿਸਾਨਾਂ ਨੇ ਘੇਰ ਲਿਆ।