ਸੰਗਰੂਰ ਨਿਊ ਗੋਪਾਲ ਸਵੀਟਸ ਦੀ ਦੁਕਾਨ ਤੇ ਲੱਗੀ ਅਚਾਨਕ ਅੱਗ - Latest news of Sangrur
🎬 Watch Now: Feature Video
ਸੰਗਰੂਰ ਦੇ ਸੁਨਾਮੀ ਗੇਟ ਬਾਹਰ ਬਜ਼ਾਰ ਵਿੱਚ ਇੱਕ ਮਠਾਈ ਦੀ ਦੁਕਾਨ ਤੇ ਅਚਾਨਕ ਅੱਗ ਲੱਗ ਗਈ। ਦੱਸਿਆ ਜਾ ਰਿਹਾ ਹੈ ਕਿ ਸਵੇਰੇ ਤਕਰੀਬਨ 10 ਵਜੇ ਮਿਠਾਈ ਬਣਾਉਣ ਵਾਲੀ ਇੱਕ ਦੁਕਾਨ ਦੀ ਛੱਤ ਉਪਰ ਅਚਾਨਕ ਅੱਗ ਲੱਗ ਗਈ। ਜਿਸ ਦੇ ਵਿਚ ਉਥੇ ਕੰਮ ਕਰਨ ਵਾਲੇ ਹਲਵਾਈ ਦੀਆਂ ਲੱਤਾਂ ਅੱਗ ਦੇ ਵਿਚ ਝੁਲਸ ਗਈਆ। ਮੀਡੀਆ ਨਾਲ ਗੱਲ ਕਰਦਿਆਂ ਫਾਇਰ ਆਫਿਸ ਪਵਿੱਤਰ ਸਿੰਘ ਨੇ ਦੱਸਿਆ ਕਿ ਜਦੋਂ ਸਾਨੂੰ ਫੋਨ ਆਇਆ ਤਾਂ ਅਸੀਂ 5 ਮਿੰਟ ਵਿੱਚ ਆ ਗਏ ਸੀ ਉਸ ਸਮੇਂ ਅੱਗ ਲੱਗੀ ਹੋਈ ਸੀ। ਇਹ ਅੱਗ ਮਠਿਆਈ ਬਣਾਉਣ ਲਈ ਵਰਤੀ ਜਾਦੀ ਭੱਠੀ ਨੂੰ ਅਚਾਨਕ ਹੀ ਲੱਗੀ ਸੀ। ਜਿਸ ਤੋਂ ਬਾਅਦ ਅੱਗ ਫੈਲ ਗਈ। ਤੁਹਾਨੂੰ ਦੱਸ ਦਈਏ ਕਿ ਦੁਕਾਨ ਤੇ ਕੋਈ ਵੀ ਅੱਗ ਬਝਾਉਣ ਲਈ ਜੰਤਰ ਨਹੀਂ ਸੀ।