ਮੈਟ੍ਰਿਕ ਵਿੱਚੋਂ 95 ਫੀਸਦੀ ਅੰਕ ਪ੍ਰਾਪਤ ਕਰਨ ਵਾਲੀ ਵਿਦਿਆਰਥਣ ਲਗਾ ਰਹੀ ਹੈ ਝੋਨਾ ! - village Khokhar of Bathinda
🎬 Watch Now: Feature Video
![ETV Thumbnail thumbnail](https://etvbharatimages.akamaized.net/etvbharat/prod-images/320-214-15937056-125-15937056-1658909608626.jpg)
ਬਠਿੰਡਾ: ਜ਼ਿਲ੍ਹੇ ਦੇ ਪਿੰਡ ਖੋਖਰ (Khokhar village of the district) ਦੀ ਰਹਿਣ ਵਾਲੀ ਸਿਮਰਜੀਤ ਕੌਰ ਨੇ ਮੈਟ੍ਰਿਕ ਵਿੱਚੋਂ 95 ਪ੍ਰਤੀਸ਼ਤ ਅੰਕ ਪ੍ਰਾਪਤ ਕੀਤੇ ਸਨ, ਪਰ ਘਰ ਦੇ ਹਾਲਾਤ ਠੀਕ ਨਾ ਹੋਣ ਕਾਰਨ ਸਿਮਰਜੀਤ ਵੱਲੋਂ ਆਪਣੀ ਮਾਤਾ ਨਾਲ ਝੋਨਾ (Paddy) ਲਗਾਉਣ ਲਈ ਮਜ਼ਬੂਰ ਹੈ। ਤਾਂ ਜੋ ਉਹ ਅੱਗੇ ਆਪਣੀ ਪੜ੍ਹਾਈ ਜਾਰੀ ਰੱਖ ਸਕਣ। ਸਿਮਰਜੀਤ ਨੇ ਦੱਸਿਆ ਕਿ ਉਹ ਯੀ.ਪੀ.ਐੱਸ.ਈ. ਦੀ ਤਿਆਰੀ ਕਰਨਾ ਚਾਹੁੰਦੀ ਹੈ, ਪਰ ਘਰ ਦੇ ਹਾਲਾਤ ਠੀਕ ਨਾ ਹੋਣ ਕਰਕੇ ਉਸ ਨੂੰ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਮੌਕੇ ਉਨ੍ਹਾਂ ਨੇ ਪੰਜਾਬ ਸਰਕਾਰ (Punjab Govt) ਤੋਂ ਮੰਗ ਕੀਤੀ ਹੈ ਕਿ ਸਰਕਾਰ ਉਸ ਦੀ ਮਦਦ ਕਰੇ। ਤਾਂ ਜੋ ਉਹ ਆਪਣੀ ਪੜ੍ਹਾਈ ਜਾਰੀ ਰੱਖ ਸਕਣ।