ਕਿਸਾਨ ਮਜ਼ਦੂਰ ਏਕਤਾ 'ਚ ਤਰੇੜ, ਮਜ਼ਦੂਰਾਂ ਨੇ ਪਾਇਆ ਮਤਾ - ਔਰਤਾਂ ਦੀ ਦਿਹਾੜੀ 400 ਰੁਪਏ ਲੈਣ ਦਾ ਮਤਾ ਪਾਸ
🎬 Watch Now: Feature Video
ਮਾਨਸਾ: ਮਜ਼ਦੂਰਾਂ ਵੱਲੋਂ ਆਪਣੀ ਮਜ਼ਦੂਰੀ ਵਧਾਉਣ ਦੀ ਮੰਗ ਨੂੰ ਲੈ ਕੇ ਮਾਨਸਾ ਜ਼ਿਲ੍ਹੇ ਦੇ ਪਿੰਡ ਮੂਸਾ ਵਿੱਚ ਸਰਬਸੰਮਤੀ ਨਾਲ ਮਜ਼ਦੂਰਾਂ ਨੇ ਇਕੱਤਰਤਾ ਕਰਕੇ ਮਤਾ ਪਾਸ ਕੀਤਾ ਗਿਆ ਮਜ਼ਦੂਰਾਂ ਨੇ ਸਹਿਮਤੀ ਪ੍ਰਗਟ ਕਰਦਿਆਂ ਕਿਹਾ ਕੋਈ ਵੀ ਮਜ਼ਦੂਰ ਮਤੇ ਵਿੱਚ ਪਾਈ ਗਈ ਮਜ਼ਦੂਰੀ ਤੋਂ ਘੱਟ ਨਹੀਂ ਲਵੇਗਾ। ਪਿੰਡ ਮੂਸਾ ਦੇ ਮਜ਼ਦੂਰ ਜਾਗਰ ਸਿੰਘ ਬਲਤੇਜ ਸਿੰਘ ਗੁਰਪ੍ਰੀਤ ਸਿੰਘ ਤੇ ਸਵਰਨ ਕੌਰ ਨੇ ਦੱਸਿਆ ਕਿ ਮਜ਼ਦੂਰ ਪ੍ਰਤੀ ਇੱਕ ਕਿੱਲੇ ਦਾ 6 ਹਜ਼ਾਰ ਰੁਪਏ ਝੋਨਾ ਲਵਾਈ 5 ਕਿੱਲੋ ਆਟਾ ਲਿਆ ਜਾਵੇਗਾ, ਉਨ੍ਹਾਂ ਇਹ ਵੀ ਕਿਹਾ ਕਿ ਪਿੰਡ ਵਿੱਚ ਮਜ਼ਦੂਰਾਂ ਨੂੰ ਮਜ਼ਦੂਰੀ ਦੇ ਲਈ ਔਰਤਾਂ ਦੀ ਦਿਹਾੜੀ 400 ਰੁਪਏ ਤੇ ਮਰਦ ਦੀ ਦਿਹਾੜੀ 500 ਰੁਪਏ ਲੈਣ ਦਾ ਮਤਾ ਪਾਸ ਹੋਇਆ ਹੈ।