ਕਰਨਾਲ ਵਿਚ ਆਈਡੀ ਅਤੇ ਹਥਿਆਰਾਂ ਸਣੇ ਫੜ੍ਹੇ ਗਏ ਅਕਾਸ਼ਦੀਪ ਤੋਂ ਪੁਲਿਸ ਨੇ ਕਰਵਾਇਆ ਕ੍ਰਾਈਮ ਸੀਨ - conducted in Karnal from Akashdeep who was caught with ID and weapons
🎬 Watch Now: Feature Video
![ETV Thumbnail thumbnail](https://etvbharatimages.akamaized.net/etvbharat/prod-images/320-214-15365237-thumbnail-3x2-lk.jpg)
ਫਿਰੋਜ਼ਪੁਰ: ਕਰਨਾਲ ਵਿਚ ਆਈਡੀ ਅਤੇ ਹਥਿਆਰਾਂ ਸਮੇਤ ਫੜੇ ਗਏ ਮੁਲਜ਼ਮਾਂ ਦੇ ਸਾਥੀ ਅਕਾਸ਼ਦੀਪ ਜਿਸ ਨੇ ਪਿਛਲੇ ਸਾਲ ਨਵੰਬਰ 'ਚ ਜ਼ੀਰਾ ਤਲਵੰਡੀ ਹਾਈਵੇ ਦੇ ਕੰਢੇ ਹੈਂਡ ਗ੍ਰੇਨੇਡ ਰੱਖਿਆ ਸੀ। ਸੋਮਵਾਰ ਨੂੰ ਜ਼ੀਰਾ ਪੁਲਿਸ ਅਕਾਸ਼ਦੀਪ ਨੂੰ ਪ੍ਰੋਡਕਸ਼ਨ ਵਾਰੰਟ 'ਤੇ ਲਿਆ ਕੇ ਉਸ ਤੋਂ ਹੈਂਡ ਗ੍ਰੇਨੇਡ ਰੱਖਣ ਵਾਲੀ ਥਾਂ ਤੋਂ ਕ੍ਰਾਈਮ ਸੀਨ ਕਰਵਾਇਆ। ਜ਼ਿਕਰਯੋਗ ਹੈ ਕਿ ਜਦੋਂ ਗ੍ਰੇਨੇਡ ਬਰਾਮਦ ਕੀਤਾ ਗਿਆ ਸੀ, ਉਸ ਸਮੇਂ ਪੁਲਿਸ ਨੇ ਅਣਪਛਾਤਿਆਂ ਖਿਲਾਫ਼ ਮਾਮਲਾ ਦਰਜ ਕੀਤਾ ਸੀ, ਪਰ ਫਿਰੋਜ਼ਪੁਰ ਦੇ ਸੀਆਈਏ ਸਟਾਫ ਵਿਚ ਪੁੱਛਗਿੱਛ ਦੌਰਾਨ ਮੁਲਜ਼ਮ ਅਕਾਸ਼ਦੀਪ ਨੇ ਗ੍ਰੇਨੇਡ ਰੱਖਣ ਦੀ ਗੱਲ ਨੂੰ ਕਬੂਲਿਆ ਸੀ। ਮੁਲਜ਼ਮਾਂ ਕੋਲੋਂ 2 ਵਿਦੇਸ਼ੀ ਪਿਸਟਲ ਅਤੇ 78 ਜ਼ਿੰਦਾ ਕਾਰਤੂਸ ਤੋਂ ਇਲਾਵਾ ਲੈਪਟਾਪ ਵੀ ਬਰਾਮਦ ਹੋਇਆ ਸੀ ਜਿਸ ਨੂੰ ਪੁਲਿਸ ਖੰਗਾਲ ਰਹੀ ਹੈ ਅਤੇ ਜਾਂਚ ਕਰ ਰਹੀ ਹੈ।