ਡਰੇਨ ਦੇ ਗੰਦੇ ਪਾਣੀ ਨਾਲ ਸਬਜ਼ੀਆਂ ਧੋ ਕੇ ਵੇਚਣ ਵਾਲੇ 'ਤੇ ਮਾਮਲਾ ਦਰਜ, ਵੀਡੀਓ ਵਾਇਰਲ - ਡਰੇਨ ਦੇ ਗੰਦੇ ਪਾਣੀ
🎬 Watch Now: Feature Video
ਮਹਾਰਾਸ਼ਟਰ: ਡਰੇਨ ਦੇ ਗੰਦੇ ਪਾਣੀ ਵਿੱਚ ਸਬਜ਼ੀਆਂ ਧੋਣ ਵਾਲੇ ਵਿਅਕਤੀ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਹਿੰਗਨਘਾਟ ਸ਼ਹਿਰ ਦੇ ਐਮਐਨਐਸ ਚੌਕ ਕੋਲ ਡਰੇਨ ਦੇ ਪਾਣੀ ਵਿੱਚ ਸਬਜ਼ੀਆਂ ਧੋਣ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ ਅਤੇ ਇੱਕ ਨਾਗਰਿਕ ਨੇ ਇਸ ਹਰਕਤ ਨੂੰ ਕੈਮਰੇ ਵਿੱਚ ਕੈਦ ਕਰ ਲਿਆ ਅਤੇ ਇਸ ਨੂੰ ਸੋਸ਼ਲ ਮੀਡੀਆ ਉੱਤੇ ਵਾਇਰਲ ਕਰ ਦਿੱਤਾ। ਵੀਡੀਓ ਵਾਇਰਲ ਹੋਣ ਉੱਤੇ ਪ੍ਰਸ਼ਾਸਨ ਦੀ ਅੱਖ ਖੁੱਲ੍ਹੀ ਤਾਂ ਇਸ ਤਰ੍ਹਾਂ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਰਨ ਵਾਲੇ ਵਿਅਕਤੀ ਦਾ ਪਤਾ ਲੱਗਣ 'ਤੇ ਹਿੰਗਘਾਟ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ। ਮੁਲਜ਼ਮ ਸ਼ਹਿਰ ਦੇ ਡੰਗਰੀ ਇਲਾਕੇ ਦਾ ਰਹਿਣ ਵਾਲਾ ਹੈ ਅਤੇ ਨਾਂ ਸ਼ੁਭਮ ਤਮਟੇ ਹੈ।