ਮਾਮਲਾ ਦੁਕਾਨ ਅੰਦਰ ਨੌਜਵਾਨ ਦੇ ਕਤਲ ਦਾ, 4 ਲੋਕਾਂ ਖਿਲਾਫ ਮਾਮਲਾ ਦਰਜ - ਤਰਨਤਾਰਨ ਪੁਲਿਸ ਵੱਲੋਂ ਮਿਰਤਕ ਗੁਰਜੰਟ ਸਿੰਘ
🎬 Watch Now: Feature Video
ਤਰਨਤਾਰਨ ਪੁਲਿਸ ਵੱਲੋਂ ਮਿਰਤਕ ਗੁਰਜੰਟ ਸਿੰਘ ਦੇ ਪਿਤਾ ਅਜੈਬ ਸਿੰਘ ਦੇ ਬਿਆਨਾਂ ਤੇ ਥਾਣਾ ਸਦਰ ਵਿਖੇ ਮੁਕਦਮਾ ਨੰਬਰ 200 ਧਾਰਾ 302/506/120 ਬੀ / 34 ਭ.ਦ.ਸ ਅਤੇ 25/27/54/59/ ਅਸਲਾ ਐਕਟ ਤਹਿਤ 4 ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਜਿਨ੍ਹਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ ਉਹ ਹਨ ਗੁਰਕੀਰਤ ਸਿੰਘ ਉਰਫ ਘੁੱਗੀ ਪੁੱਤਰ ਦਰਸਨ ਸਿੰਘ ਵਾਸੀ ਸੇਰੋ, ਅਜਮੀਤ ਸਿੰਘ ਪੁੱਤਰ ਮੇਜਰ ਸਿੰਘ ਵਾਸੀਪੱਤੀ ਦੇਸੂ ਕੀ, ਨੋਸਿਹਰਾ ਪੰਨੂਆ ਅਰਸਦੀਪ ਸਿੰਘ ਉਰਫ ਬਾਟੀ ਪੁੱਤਰ ਲੇਟ ਨਿਸਾਨ ਸਿੰਘ ਵਾਸੀ ਰਸੂਲਪੁਰ ਅਤੇਲਖਬੀਰ ਸਿੰਘ ਉਰਫ ਲੰਡਾ ਪੁੱਤਰਨਿਰੰਜਨ ਸਿੰਘ ਵਾਸੀ ਹਰੀਕੇ ਹਾਲ ਵਾਸੀ ਕਨੇਡਾ ਪੁਲਿਸ ਨੂੰ ਆਪਣੇ ਬਿਆਨਾਂ ਵਿੱਚ ਮਿਰਤਕ ਦੇ ਪਿਤਾ ਨੇ ਦੱਸਿਆ ਹੈ ਕਿ ਉਸਦਾ ਵੱਡਾ ਲੜਕਾ ਗੁਰਜੰਟ ਸਿੰਘ ਉਮਰ ਕ੍ਰੀਬ 30 ਸਾਲ ਫਤਿਹ ਕੁਲੈਕਸਨ ਦੇ ਨਾਮ 'ਤੇ ਪਿੰਡ ਅਲਾਦੀਨਪੁਰ ਹਾਈਵੇ ਪੁੱਲ ਦੇ ਸਾਹਮਣੇ ਸਰਵਿਸ ਰੋਡ ਪਰ ਦੁਕਾਨ ਕਰਦਾ ਸੀ। ਮਿਤੀ 11.10.22 ਨੂੰ ਵਕਤ ਕ੍ਰੀਬ 04.00 ਵੱਜੇ ਦੇ ਕਰੀਬ ਸ਼ਾਮ ਨੂੰ ਮੁਲਜ਼ਮ ਗੁਰਕੀਰਤ ਸਿੰਘ ਤੇ ਅਜਮੀਤ ਸਿੰਘ ਨੇ ਉਸਦੇ ਲੜਕੇ ਦੀ ਦੁਕਾਨ ਵਿੱਚ ਜਾ ਕਿ ਗੁਰਜੰਟ ਸਿੰਘ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਸੀ। murder of a young man inside a shop in Tarn Taran.