ਗੁੱਜਰਾਂ ਤੇ ਕਿਸਾਨਾਂ ਦੀ ਲੜਾਈ ਹੋਰ ਜ਼ਿਲ੍ਹਿਆਂ ਦੇ ਡੀ.ਸੀ ਦਫ਼ਤਰਾਂ ਤੱਕ ਵੀ ਪਹੁੰਚੀ - ਗੁੱਜਰਾਂ ਤੇ ਕਿਸਾਨਾਂ ਦੀ ਲੜਾਈ ਹੋਰ ਜ਼ਿਲ੍ਹਿਆਂ ਦੇ ਡੀ.ਸੀ ਦਫ਼ਤਰਾਂ ਤੱਕ
🎬 Watch Now: Feature Video
ਅੰਮ੍ਰਿਤਸਰ: ਅੰਮ੍ਰਿਤਸਰ ਦੇ ਮਜੀਠਾ ਇਲਾਕੇ ਵਿੱਚ ਕਿਸਾਨਾਂ ਅਤੇ ਗੁੱਜਰਾਂ ਵਿੱਚ ਆਪਸੀ ਕਲੇਸ਼ ਹੁਣ ਬਾਕੀ ਜ਼ਿਲ੍ਹਿਆਂ ਦੇ ਡੀਸੀ ਦਫ਼ਤਰ ਤੱਕ ਵੀ ਪਹੁੰਚ ਚੁੱਕਿਆ ਹੈ। ਦਰਅਸਲ ਕਰੀਬ ਇਕ ਹਫ਼ਤਾ ਪਹਿਲਾਂ ਅੰਮ੍ਰਿਤਸਰ ਦੇ ਮਜੀਠਾ ਇਲਾਕੇ ਦੇ ਪਿੰਡ ਅਨੈਤਪੁਰਾ ਵਿਖੇ ਕਿਸਾਨਾਂ ਤੇ ਗੁੱਜਰਾਂ ਦੀ ਲੜਾਈ ਵਿੱਚ 2 ਲੋਕਾਂ ਦੀ ਮੌਤ ਹੋ ਗਈ ਸੀ ਤੇ 8 ਲੋਕ ਜ਼ਖਮੀ ਹੋਏ ਸੀ। ਇਸ ਝੜਪ ਵਿੱਚ ਮਾਰੇ ਗਏ 2 ਲੋਕ ਗੁੱਜਰ ਪਰਿਵਾਰ ਨਾਲ ਸੰਬੰਧਤ ਸੀ ਜਦ ਕਿ 8 ਜ਼ਖਮੀ ਹੋਏ ਲੋਕ ਕਿਸਾਨਾਂ ਨਾਲ ਸਬੰਧਤ ਸੀ। ਇਨ੍ਹਾਂ ਦੋਨਾਂ ਧੜਿਆਂ ਵਿੱਚੋਂ ਗੁੱਜਰਾਂ ਦਾ ਕਹਿਣਾ ਸੀ ਕਿ ਕਿਸਾਨਾਂ ਵੱਲੋਂ ਉਨ੍ਹਾਂ ਦੀਆਂ ਮਹਿਲਾਵਾਂ ਨਾਲ ਛੇੜਛਾੜ ਕੀਤੀ ਗਈ ਹੈ। ਜਦੋਂ ਕਿ ਕਿਸਾਨਾਂ ਦਾ ਕਹਿਣਾ ਹੈ ਕਿ ਗੁੱਜਰਾਂ ਦੇ ਇੱਕ ਲੜਕੇ ਨੇ ਆਪਣੀ ਟਰੈਕਟਰ ਟਰਾਲੀ ਇਕ ਕਿਸਾਨ ਦੀ ਬੈਲ ਗੱਡੀ ਨਾਲ ਮਾਰੀ ਸੀ।
Last Updated : Feb 3, 2023, 8:22 PM IST