ਜ਼ੀਰਾ ਪੁਲਿਸ ਵੱਲੋਂ ਪਿਛਲੇ ਲੱਗਭਗ ਚਾਰ ਸਾਲਾਂ ਤੋਂ ਭਗੌੜਾ ਦੋਸ਼ੀ ਕੀਤਾ ਕਾਬੂ - 1100 ਨਸ਼ੀਲੀਆਂ ਗੋਲੀਆਂ ਦਾ ਪਰਚਾ ਦਰਜ
🎬 Watch Now: Feature Video

ਫਿਰੋਜ਼ਪੁਰ: ਐੱਸ.ਐੱਸ.ਪੀ ਭਾਗੀਰਥ ਮੀਨਾ ਦੇ ਆਦੇਸ਼ਾਂ 'ਤੇ ਥਾਣਾ ਸਦਰ ਮੁੱਖੀ ਚਰਨਜੀਤ ਸਿੰਘ ਰੰਧਾਵਾ ਦੇ ਦਿਸ਼ਾ ਨਿਰਦੇਸ਼ਾਂ 'ਤੇ ਸਬ ਇੰਸਪੈਕਟਰ ਸੁਨੀਤਾ ਰਾਣੀ ਥਾਣਾ ਸਦਰ ਜ਼ੀਰਾ ਵੱਲੋਂ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸੰਦੀਪ ਸਿੰਘ ਪੁੱਤਰ ਛਿੰਦਰ ਸਿੰਘ ਵਾਸੀ ਰੁਕਣਸ਼ਾਹ ਵਾਲਾ, ਜਿਸ 'ਤੇ 2015 'ਚ ਐੱਨ.ਡੀ.ਪੀ.ਐੱਸ ਐਕਟ ਦੇ ਤਹਿਤ 1100 ਨਸ਼ੀਲੀਆਂ ਗੋਲੀਆਂ ਦਾ ਪਰਚਾ ਦਰਜ ਕੀਤਾ ਗਿਆ ਸੀ, ਜਿਸ ਵੱਲੋਂ 2017 'ਚ ਮਾਨਯੋਗ ਜੱਜ ਗੁਰਨਾਮ ਸਿੰਘ ਦੀ ਅਦਾਲਤ 'ਚ ਗੈਰ ਹਾਜ਼ਰ ਹੋਣ 'ਤੇ ਉਨ੍ਹਾਂ ਵੱਲੋਂ ਭਗੌੜਾ ਕਰਾਰ ਦਿੱਤਾ ਗਿਆ ਸੀ, ਉਸ ਦੀ ਲੰਬੇ ਸਮੇਂ ਤੋਂ ਭਾਲ ਸੀ। ਪੁਲਿਸ ਵਲੋਂ ਮੁਲਜ਼ਮ ਦੇ ਘਰ ਛਾਪਾ ਮਾਰ ਕੇ ਗ੍ਰਿਫ਼ਤਾਰ ਕੀਤਾ ਅਤੇ ਅਦਾਲਤ ‘ਚ ਮਾਣਯੋਗ ਜੱਜ ਸਾਹਿਬ ਦੇ ਸਾਹਮਣੇ ਪੇਸ਼ ਕੀਤਾ ਗਿਆ।