ਨਸ਼ਿਆ ਖ਼ਿਲਾਫ਼ ਨੌਜਵਾਨਾਂ ਨੇ ਕੱਢੀ ਰੈਲੀ - ਨਸ਼ਿਆ ਖ਼ਿਲਾਫ਼ ਨੌਜਵਾਨਾਂ ਨੇ ਕੱਢੀ ਰੈਲੀ
🎬 Watch Now: Feature Video
ਹੁਸ਼ਿਆਰਪੁਰ: ਸ਼ਹਿਰ ਵਿੱਚ ਨਸ਼ਿਆਂ (Drugs) ਦੇ ਖ਼ਿਲਾਫ਼ ਜਾਗਰੂਕਤਾ ਰੈਲੀ ਕੱਢੀ ਗਈ। ਇਸ ਰੈਲੀ ਵਿੱਚ ਨੌਜਵਾਨਾਂ ਵੱਲੋਂ ਹਿੱਸਿਆ ਲਿਆ ਗਿਆ। ਇਸ ਮੌਕੇ ਮੀਡੀਆ ਨਾਲ ਗੱਲਬਾਤ ਦੌਰਾਨ ਨੌਜਵਾਨਾਂ ਨੇ ਦੱਸਿਆ ਕਿ ਉਨ੍ਹਾਂ ਦਾ ਇਹ ਰੈਲੀ ਕੱਢਣਾ ਕੋਈ ਸਿਆਸਤ ਮਤਲਵ ਨਹੀਂ ਹੈ, ਸਗੋਂ ਉਹ ਇਸ ਰੈਲੀ ਜ਼ਰੀਏ ਵੱਧ ਤੋਂ ਵੱਧ ਨੌਜਵਾਨਾਂ ਨੂੰ ਨਸ਼ੇ (Drugs) ਖ਼ਿਲਾਫ਼ ਚੱਲ ਰਹੀ ਜੰਗ ਵਿੱਚ ਨਾਲ ਜੋੜਨਾ ਚਾਹੁੰਦੇ ਹਨ। ਉਨ੍ਹਾਂ ਦੱਸਿਆ ਕਿ ਨਸ਼ੇ ਕਰਕੇ ਅੱਜ ਪੰਜਾਬ ਦੇ ਕਈ ਘਰ ਉਜੜ ਚੁੱਕੇ ਹਨ ਅਤੇ ਹੋਰ ਘਰ ਨਾ ਉਜੜਨ ਇਸ ਲਈ ਵੱਧ ਤੋਂ ਵੱਧ ਨੌਜਵਾਨਾਂ ਨੂੰ ਨਸ਼ੇ (Drugs) ਦੇ ਮਾੜੇ ਪ੍ਰਭਾਵ ਬਾਰੇ ਦੱਸ ਰਹੇ ਹਾਂ।