ਜਲੰਧਰ ਦੇ ਭਾਰਗੋ ਕੈਂਪ 'ਚ ਲੜਕੀ ਤੋਂ ਮੋਬਾਇਲ ਖੋਹ ਕੇ ਨੌਜਵਾਨ ਫਰਾਰ

🎬 Watch Now: Feature Video

thumbnail
ਜਲੰਧਰ : ਮਾਮਲਾ ਜਲੰਧਰ ਦੇ ਭਾਰਗੋ ਕੈਂਪ ਦਾ ਹੈ ਜਿਥੇ ਕਿ ਇੱਕ ਲੜਕੀ ਡਿੰਪਲ ਤੋਂ ਇਕ ਸਨੈਚਰ ਵੱਲੋਂ ਮੋਬਾਇਲ ਖੋਹ ਕੇ ਭੱਜਦਾ ਸਾਫ਼ ਨਜ਼ਰ ਆ ਰਿਹਾ, ਜੋ ਕਿ ਇਲਾਕੇ 'ਚ ਲੱਗੇ ਸੀਸੀਟੀਵੀ ਕੈਮਰੇ ਦੇ ਵਿਚ ਇਹ ਘਟਨਾ ਕੈਦ ਹੋ ਗਈ। ਉਥੇ ਹੀ ਮੌਕੇ 'ਤੇ ਥਾਣਾ ਭਾਰਗੋ ਕੈਂਪ ਦੀ ਪੁਲੀਸ ਨੂੰ ਇਤਲਾਹ ਮਿਲੀ ਤੇ ਪੁਲੀਸ ਮੌਕੇ 'ਤੇ ਪਹੁੰਚੀ ਅਤੇ ਪੁਲੀਸ ਵੱਲੋਂ ਇਲਾਕੇ ਦੇ ਵਿੱਚ ਲੱਗੇ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਹਨ। ਚੋਰ ਵੱਲੋਂ ਜਿਹੜੀ ਐਕਟਿਵਾ 'ਤੇ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ, ਉਸ ਨੂੰ ਕਾਬੂ ਕਰ ਲਿਆ ਗਿਆ ਹੈ। ਉਕਤ ਨੌਜਵਾਨ ਵਲੋਂ ਜਲੰਧਰ ਦੇ ਬੂਟਾ ਮੰਡੀ ਵਿਖੇ ਐਕਟਿਵਾ ਖੜੀ ਕਰਕੇ ਆਪ ਉੱਥੋਂ ਫ਼ਰਾਰ ਹੋ ਗਿਆ। ਪੁਲਸ ਦਾ ਕਹਿਣਾ ਹੈ ਕਿ ਦੋਸ਼ੀ ਨੂੰ ਵੀ ਜਲਦ ਗ੍ਰਿਫਤਾਰ ਕਰ ਲਿਆ ਜਾਵੇਗਾ।

ABOUT THE AUTHOR

author-img

...view details

ETV Bharat Logo

Copyright © 2024 Ushodaya Enterprises Pvt. Ltd., All Rights Reserved.