ETV Bharat / entertainment

ਸ਼ਰਾਬ ਨੂੰ ਲੈ ਕੇ ਗਾਇਕ ਦਿਲਜੀਤ ਦੁਸਾਂਝ ਦੀ ਸਰਕਾਰ ਨੂੰ ਵੱਡੀ ਚੁਣੌਤੀ, ਬੋਲੇ-ਸ਼ਰਾਬ ਦੇ ਠੇਕੇ ਬੰਦ ਕਰ ਦਿਓ ਮੈਂ... - DILJIT DOSANJH ON ALCOHOL

ਕੱਲ੍ਹ ਰਾਤ ਦਿਲਜੀਤ ਦੁਸਾਂਝ ਨੇ ਅਹਿਮਦਾਬਾਦ ਵਿੱਚ ਆਪਣਾ ਸ਼ੋਅ ਕੀਤਾ, ਜਿੱਥੇ ਗਾਇਕ ਨੇ ਸਰੋਤਿਆਂ ਨਾਲ ਨਸ਼ੇ ਵਾਲੇ ਗੀਤਾਂ ਨੂੰ ਲੈ ਕੇ ਕਾਫੀ ਗੱਲਾਂ ਸਾਂਝੀਆਂ ਕੀਤੀਆਂ।

Singer Diljit Dosanjh
Singer Diljit Dosanjh (Instagram @Diljit Dosanjh)
author img

By ETV Bharat Entertainment Team

Published : Nov 18, 2024, 10:18 AM IST

Diljit Dosanjh Ahmedabad Concert: ਪੰਜਾਬੀ ਗਾਇਕ-ਅਦਾਕਾਰ ਦਿਲਜੀਤ ਦੁਸਾਂਝ ਇਨ੍ਹੀਂ ਦਿਨੀਂ ਆਪਣੇ ਇੰਡੀਆ ਟੂਰ ਕਾਰਨ ਸੁਰਖੀਆਂ 'ਚ ਹਨ। ਗਾਇਕ ਪਹਿਲਾਂ ਹੀ ਵਿਦੇਸ਼ਾਂ 'ਚ ਕੰਸਰਟ ਕਰਕੇ ਪ੍ਰਸ਼ੰਸਕਾਂ ਦਾ ਦਿਲ ਜਿੱਤ ਰਿਹਾ ਸੀ, ਹੁਣ ਗਾਇਕ ਭਾਰਤ ਦੇ ਵੱਖ-ਵੱਖ ਰਾਜਾਂ ਵਿੱਚ ਜਾ ਕੇ ਵੀ ਲੋਕਾਂ ਨੂੰ ਖੁਸ਼ ਕਰ ਰਿਹਾ ਹੈ। ਇਸ ਤਰ੍ਹਾਂ ਬੀਤੀ 15 ਨਵੰਬਰ ਨੂੰ ਗਾਇਕ ਦਾ ਹੈਦਰਾਬਾਦ 'ਚ ਕੰਸਰਟ ਸੀ, ਇਸ ਸੰਬੰਧੀ ਤੇਲੰਗਾਨਾ ਸਰਕਾਰ ਵੱਲੋਂ ਸ਼ੋਅ ਦੇ ਪ੍ਰਬੰਧਕਾਂ ਨੂੰ ਨੋਟਿਸ ਭੇਜਿਆ ਗਿਆ ਸੀ।

ਜੀ ਹਾਂ...ਤੇਲੰਗਾਨਾ ਸਰਕਾਰ ਨੇ ਦਿਲਜੀਤ ਦੁਸਾਂਝ ਨੂੰ ਨੋਟਿਸ ਜਾਰੀ ਕਰਕੇ ਕਿਹਾ ਹੈ ਕਿ ਉਹ ਆਪਣੇ ਸ਼ੋਅ ਵਿੱਚ ਸ਼ਰਾਬ, ਹਿੰਸਾ ਅਤੇ ਨਸ਼ਿਆਂ ਵਾਲੇ ਗੀਤ ਨਾ ਗਾਉਣ। ਨੋਟਿਸ ਵਿੱਚ 'ਪੰਜ ਤਾਰਾ' ਅਤੇ 'ਪਟਿਆਲਾ ਪੈੱਗ' ਵਰਗੇ ਗੀਤਾਂ ਦਾ ਵਿਸ਼ੇਸ਼ ਤੌਰ 'ਤੇ ਜ਼ਿਕਰ ਕੀਤਾ ਗਿਆ ਸੀ। ਹੁਣ ਇਸ ਸੰਬੰਧੀ ਗਾਇਕ ਨੇ ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ, ਜਿਸ 'ਚ ਉਹ ਸਰਕਾਰ ਨੂੰ ਤਾਅਨੇ ਮਾਰਦੇ ਨਜ਼ਰ ਆ ਰਹੇ ਹਨ।

ਸ਼ਰਾਬ ਦੇ ਮੁੱਦੇ 'ਤੇ ਕੀ ਬੋਲੇ ਦਿਲਜੀਤ

ਗਾਇਕ ਦਿਲਜੀਤ ਨੇ ਕੱਲ੍ਹ ਰਾਤ ਦੇ ਕੰਸਰਟ ਦੀ ਇੱਕ ਵੀਡੀਓ ਸ਼ੋਸ਼ਲ ਮੀਡੀਆ ਉਤੇ ਸਾਂਝੀ ਕੀਤੀ, ਜਿਸ ਵਿੱਚ ਗਾਇਕ ਨੇ ਕਿਹਾ, "ਅੱਜ ਇੱਕ ਚੰਗੀ ਖ਼ਬਰ ਹੈ ਕਿ ਮੈਨੂੰ ਕੋਈ ਨੋਟਿਸ ਨਹੀਂ ਮਿਲਿਆ ਹੈ।" ਇਹ ਸੁਣ ਕੇ ਪ੍ਰਸ਼ੰਸਕ ਰੌਲਾ ਪਾਉਣ ਲੱਗੇ। ਫਿਰ ਦਿਲਜੀਤ ਕਹਿੰਦੇ ਹਨ ਕਿ ਇਸ ਤੋਂ ਵੀ ਚੰਗੀ ਖ਼ਬਰ ਇੱਕ ਹੋਰ ਹੈ, ਉਹ ਇਹ ਹੈ ਕਿ ਮੈਂ ਅੱਜ ਵੀ ਸ਼ਰਾਬ 'ਤੇ ਕੋਈ ਗੀਤ ਨਹੀਂ ਗਾਵਾਂਗਾ। ਪੁੱਛੋ ਮੈਂ ਕਿਉਂ ਨਹੀਂ ਗਾਵਾਂਗਾ?"

ਫਿਰ ਗਾਇਕ ਨੇ ਅੱਗੇ ਕਿਹਾ, "ਮੈਂ ਨਹੀਂ ਗਾਵਾਂਗਾ ਕਿਉਂਕਿ ਗੁਜਰਾਤ ਇੱਕ ਡ੍ਰਾਈ ਸੂਬਾ ਹੈ। ਮੈਂ ਦਰਜਨਾਂ ਤੋਂ ਵੱਧ ਭਗਤੀ ਉਤੇ ਗੀਤ ਗਾਏ ਹਨ। ਪਿਛਲੇ 10 ਦਿਨਾਂ ਵਿੱਚ ਮੈਂ ਦੋ ਭਗਤੀ ਉਤੇ ਗੀਤ ਰਿਲੀਜ਼ ਕੀਤੇ ਹਨ। ਇੱਕ ਸ਼ਿਵ ਬਾਬਾ ਅਤੇ ਇੱਕ ਗੁਰੂ ਨਾਨਕ ਬਾਬਾ ਜੀ ਬਾਰੇ। ਪਰ ਕੋਈ ਵੀ ਇਸ ਬਾਰੇ ਗੱਲ ਨਹੀਂ ਕਰ ਰਿਹਾ ਹਰ ਕੋਈ 'ਪਟਿਆਲਾ ਪੈੱਗ' ਬਾਰੇ ਗੱਲ ਕਰ ਰਿਹਾ ਹੈ।"

ਆਪਣੀ ਗੱਲਬਾਤ ਜਾਰੀ ਰੱਖਦੇ ਹੋਏ ਗਾਇਕ ਨੇ ਅੱਗੇ ਕਿਹਾ, "ਇੱਕ ਐਂਕਰ ਸਾਹਿਬ ਟੀਵੀ ਉਤੇ ਬੋਲ ਰਹੇ ਸਨ ਕਿ ਜੇਕਰ ਕੋਈ ਐਕਟਰ ਅਲੱਗ ਤੋਂ ਇਸ ਤਰ੍ਹਾਂ ਬੋਲੇ ਤਾਂ ਤੁਸੀਂ ਉਸਨੂੰ ਬਦਨਾਮ ਕਰ ਦਿੰਦੇ ਹੋ ਜਦੋਂ ਇੱਕ ਗਾਇਕ ਨੂੰ ਤੁਸੀਂ ਮਸ਼ਹੂਰ ਕਰ ਰਹੇ ਹੋ ਸ਼ਰਾਬ ਦਾ ਗੀਤ ਗਾਉਣ ਲਈ। ਬਾਈ...ਮੈਂ ਅਲੱਗ ਤੋਂ ਆ ਕੇ ਕਿਸੇ ਨੂੰ ਨਹੀਂ ਬੋਲਦਾ ਕਿ ਤੁਸੀਂ ਪਟਿਆਲਾ ਪੈੱਗ ਲਾਇਆ ਹੈ ਜਾਂ ਨਹੀਂ...ਮੈਂ ਸਿਰਫ਼ ਗਾਣਾ ਗਾ ਰਿਹਾ ਹਾਂ ਅਤੇ ਬਾਲੀਵੁੱਡ ਵਿੱਚ ਦਰਜਨਾਂ ਵਿੱਚ ਗਾਣੇ ਹਨ, ਜੋ ਕਿ ਸ਼ਰਾਬ ਉਤੇ ਹਨ, ਮੇਰੇ ਦੋ ਗੀਤ ਹਨ ਸ਼ਰਾਬ ਉਤੇ ਜਿਆਦਾ ਤੋਂ ਜਿਆਦਾ।"

ਗਾਇਕ ਨੇ ਅੱਗੇ ਕਿਹਾ, "ਮੈਂ ਉਹ ਵੀ ਨਹੀਂ ਗਾਵਾਂਗਾ। ਅੱਜ ਵੀ ਮੈਂ ਉਹ ਗੀਤ ਨਹੀਂ ਗਾਵਾਂਗਾ, ਕੋਈ ਟੈਨਸ਼ਨ ਨਹੀਂ। ਇਹ ਮੇਰੇ ਲਈ ਬਹੁਤ ਆਸਾਨ ਹੈ, ਕਿਉਂਕਿ ਮੈਂ ਖੁਦ ਸ਼ਰਾਬ ਨਹੀਂ ਪੀਂਦਾ। ਪਰ ਬਾਲੀਵੁੱਡ ਸਿਤਾਰੇ ਸ਼ਰਾਬ ਦੀ ਮਸ਼ਹੂਰੀ ਕਰਦੇ ਹਨ, ਦਿਲਜੀਤ ਦੁਸਾਂਝ ਮਸ਼ਹੂਰੀ ਨਹੀਂ ਕਰਦਾ। ਮੈਨੂੰ ਛੇੜੋ ਨਾ। ਮੈਂ ਜਿੱਥੇ ਵੀ ਜਾਂਦਾ ਹਾਂ, ਚੁੱਪ ਕਰਕੇ ਆਪਣਾ ਪ੍ਰੋਗਰਾਮ ਕਰਦਾ ਹਾਂ ਅਤੇ ਚੁੱਪ ਕਰਕੇ ਚੱਲਾ ਜਾਂਦਾ ਹਾਂ। ਤੁਸੀਂ ਕਿਉਂ ਮੈਨੂੰ ਛੇੜਦੇ ਹੋ? ਚੱਲੋ ਇੱਕ ਅੰਦੋਲਨ ਸ਼ੁਰੂ ਕਰਦੇ ਹਾਂ, ਜੇਕਰ ਅਸੀਂ ਸਾਰੇ ਰਾਜ ਆਪਣੇ ਆਪ ਨੂੰ ਡਰਾਈ ਸਟੇਟ ਘੋਸ਼ਿਤ ਕਰ ਦਿੰਦੇ ਹੈ ਤਾਂ ਅਗਲੇ ਹੀ ਦਿਨ ਦਿਲਜੀਤ ਦੁਸਾਂਝ ਆਪਣੀ ਜ਼ਿੰਦਗੀ ਵਿੱਚ ਸ਼ਰਾਬ 'ਤੇ ਕੋਈ ਗੀਤ ਨਹੀਂ ਗਾਏਗਾ। ਮੈਂ ਵਾਅਦਾ ਕਰਦਾ ਹਾਂ, ਕੀ ਇਹ ਹੋ ਸਕਦਾ ਹੈ?"

ਇਸ ਤੋਂ ਬਾਅਦ ਗਾਇਕ ਨੇ ਅੱਗੇ ਕਿਹਾ, "ਕੋਰੋਨਾ ਵਿੱਚ ਸਭ ਕੁਝ ਬੰਦ ਹੋ ਗਿਆ ਸੀ ਪਰ ਠੇਕੇ ਬੰਦ ਨਹੀਂ ਹੋਏ ਸਨ ਜਨਾਬ। ਤੁਸੀਂ ਕੀ ਗੱਲ ਕਰ ਰਹੇ ਹੋ? ਤੁਸੀਂ ਨੌਜਵਾਨਾਂ ਨੂੰ 'ਪਾਗਲ' ਨਹੀਂ ਬਣਾ ਸਕਦੇ। ਚੱਲੋ, ਮੈਂ ਤੁਹਾਨੂੰ ਇੱਕ ਹੋਰ ਵਧੀਆ ਮੌਕਾ ਦਿੰਦਾ ਹਾਂ। ਮੇਰੇ ਜਿੱਥੇ-ਜਿੱਥੇ ਵੀ ਸ਼ੋਅ ਹਨ, ਉੱਥੇ ਤੁਸੀਂ ਇੱਕ ਦਿਨ ਲਈ ਉਸ ਸ਼ਹਿਰ ਨੂੰ ਡਰਾਈ ਘੋਸ਼ਿਤ ਕਰੋ, ਮੈਂ ਸ਼ਰਾਬ 'ਤੇ ਨਹੀਂ ਗਾਵਾਂਗਾ, ਗਾਣਿਆਂ ਦੇ ਬੋਲ ਬਦਲਣੇ ਮੇਰੇ ਲਈ ਕੋਈ ਵੱਡੀ ਚੀਜ਼ ਨਹੀਂ ਹੈ, ਮੈਂ ਕੋਈ ਨਵਾਂ ਕਲਾਕਾਰ ਨਹੀਂ ਹਾਂ ਕਿ ਤੁਸੀਂ ਮੈਨੂੰ ਕਹੋਗੇ ਕਿ ਮੈਂ ਇਹ ਨਹੀਂ ਗਾ ਸਕਦਾ, ਉਹ ਨਹੀਂ ਗਾ ਸਕਦਾ ਅਤੇ ਮੈਂ ਅੱਗੋ ਬੋਲੂਗਾ ਅਰੇ ਮੈਂ ਕੀ ਕਰੂਗਾ। ਉਹ ਭਾਈ ਮੈਂ ਗੀਤ ਨੂੰ ਬਦਲ ਦੇਵਾਂਗਾ ਅਤੇ ਗੀਤ ਸੁਣ ਕੇ ਤੁਹਾਨੂੰ ਉਸੇ ਤਰ੍ਹਾਂ ਹੀ ਮਜ਼ੇ ਆਵੇਗਾ।"

ਕੇਂਦਰ ਸਰਕਾਰ ਉਤੇ ਵਰ੍ਹੇ ਦਿਲਜੀਤ ਦੁਸਾਂਝ

ਵੀਡੀਓ ਦੇ ਅੰਤ ਵਿੱਚ ਬੋਲਦੇ ਹੋਏ ਗਾਇਕ ਨੇ ਕਿਹਾ, "ਮੈਨੂੰ ਨਹੀਂ ਪਤਾ, ਤੁਸੀਂ ਲੋਕ ਕਹਿ ਰਹੇ ਹੋਵੋਗੇ ਕਿ ਗੁਜਰਾਤ ਇੱਕ ਡਰਾਈ ਰਾਜ ਹੈ। ਜੇਕਰ ਅਜਿਹਾ ਹੈ ਤਾਂ ਮੈਂ ਗੁਜਰਾਤ ਸਰਕਾਰ ਦਾ ਪ੍ਰਸ਼ੰਸਕ ਬਣ ਗਿਆ ਹਾਂ। ਮੈਂ ਖੁੱਲ੍ਹ ਕੇ ਗੁਜਰਾਤ ਸਰਕਾਰ ਦਾ ਸਮਰਥਨ ਕਰਦਾ ਹਾਂ। ਅਸੀਂ ਚਾਹੁੰਦੇ ਹਾਂ ਕਿ ਅੰਮ੍ਰਿਤਸਰ ਸਾਹਿਬ ਵੀ ਡਰਾਈ ਸ਼ਹਿਰ ਬਣੇ। ਮੈਂ ਸ਼ਰਾਬ 'ਤੇ ਗਾਣਾ ਬੰਦ ਕਰ ਦੇਵਾਂਗਾ, ਜੇਕਰ ਤੁਸੀਂ ਦੇਸ਼ ਵਿੱਚ ਸ਼ਰਾਬ ਦੇ ਠੇਕੇ ਬੰਦ ਕਰ ਦਿੰਦੇ ਹੋ। ਇਹ ਮੇਰੇ ਲਈ ਬਹੁਤ ਆਸਾਨ ਹੈ।"

ਤੁਹਾਨੂੰ ਦੱਸ ਦੇਈਏ ਕਿ ਹੁਣ ਵੀਡੀਓ ਨੂੰ ਦੇਖ ਕੇ ਪ੍ਰਸ਼ੰਸਕ ਵੀ ਗਾਇਕ ਦਾ ਸਹਿਯੋਗ ਕਰ ਰਹੇ ਹਨ, ਇਸ ਤੋਂ ਇਲਾਵਾ ਗਾਇਕ ਬੀ ਪਰਾਕ ਨੇ ਵੀ ਇਸ ਵੀਡੀਓ ਉਤੇ ਟਿੱਪਣੀ ਕੀਤੀ ਹੈ ਅਤੇ ਗਾਇਕ ਉਤੇ ਪਿਆਰ ਦੀ ਵਰਖਾ ਕੀਤੀ ਹੈ।

ਇਹ ਵੀ ਪੜ੍ਹੋ:

ETV Bharat Logo

Copyright © 2025 Ushodaya Enterprises Pvt. Ltd., All Rights Reserved.