ਚੰਡੀਗੜ੍ਹ 'ਚ ਯੂਥ ਕਾਂਗਰਸ ਨੇ ਫੂਕਿਆ ਚੀਨ ਦਾ ਝੰਡਾ, ਸ਼ਹੀਦ ਹੋਏ ਜਵਾਨਾਂ ਨੂੰ ਦਿੱਤੀ ਸ਼ਰਧਾਂਜਲੀ - ਯੂਥ ਕਾਂਗਰਸ ਚੰਡੀਗੜ੍ਹ ਪ੍ਰਧਾਨ
🎬 Watch Now: Feature Video
ਚੰਡੀਗੜ੍ਹ: ਯੂਥ ਕਾਂਗਰਸ ਨੇ ਸੈਕਟਰ 22 ਵਿੱਚ ਦੇਸ਼ ਲਈ ਸ਼ਹੀਦ ਹੋਏ ਜਵਾਨਾਂ ਨੂੰ ਦੋ ਮਿੰਟ ਦਾ ਮੌਨ ਵਰਤ ਰੱਖ ਕੇ ਸ਼ਰਧਾਂਜਲੀ ਭੇਂਟ ਕੀਤੀ। ਇਸ ਦੇ ਨਾਲ ਹੀ ਵਰਕਰਾਂ ਨੇ ਚੀਨ ਦਾ ਝੰਡਾ ਵੀ ਫੂਕਿਆ। ਯੂਥ ਕਾਂਗਰਸ ਦੇ ਪ੍ਰਧਾਨ ਲਵ ਕੁਮਾਰ ਨੇ ਚੀਨ ਵੱਲੋਂ ਕੀਤੀ ਗਈ ਨਾਪਾਕ ਹਰਕਤ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਅਤੇ ਕਾਂਗਰਸ ਮੁੱਖ ਸਕੱਤਰ ਅਸ਼ੀਸ਼ ਗਜਨਵੀ ਨੇ ਸਰਕਾਰ ਨੂੰ ਆੜੇ ਹੱਥੀ ਲੈਂਦਿਆਂ ਕਿਹਾ ਕਿ ਸਰਕਾਰ ਚੁੱਪ ਕਿਉਂ ਹੈ। ਸਰਕਾਰ ਨੂੰ ਫੌਜ ਦੇ ਹੱਥ ਖੋਲ੍ਹ ਦੇਣੇ ਚਾਹੀਦੇ ਹਨ।