ਸਲਫ਼ਾਸ ਦੀਆਂ ਗੋਲੀਆਂ ਖਾ ਕੇ ਨੌਜਵਾਨ ਨੇ ਕੀਤੀ ਖੁਦਕੁਸ਼ੀ - ਸਲਫਾਸ ਦੀਆਂ ਗੋਲੀਆਂ ਖਾ ਕੇ ਆਤਮ ਹੱਤਿਆ
🎬 Watch Now: Feature Video
ਤਰਨਤਾਰਨ: ਪੁਲਿਸ ਥਾਣਾ ਗੋਇੰਦਵਾਲ ਸਾਹਿਬ (Goindwal Sahib Police Station) ਅਧੀਨ ਪਿੰਡ ਵੇਂਈਪੂੰਈ ਵਿਖੇ ਪੈਸਿਆਂ ਦੇ ਲੈਣ-ਦੇਣ ਤੋਂ ਦੁੱਖੀ ਹੋ ਕੇ ਇੱਕ ਵਿਅਕਤੀ ਵੱਲੋਂ ਸਲਫਾਸ ਦੀਆਂ ਗੋਲੀਆਂ ਖਾ ਕੇ ਆਤਮ ਹੱਤਿਆ ਕਰ ਲੈਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ। ਜਿਸ ਦੇ ਸਬੰਧ ’ਚ ਥਾਣਾ ਗੋਇੰਦਵਾਲ ਸਾਹਿਬ ਦੀ ਪੁਲਿਸ (Goindwal Sahib Police) ਨੇ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਦੀ ਪਤਨੀ ਮਨਦੀਪ ਕੌਰ ਨੇ ਪੁਲਿਸ ਨੂੰ ਜਾਣਕਾਰੀ ਦਿੰਦੇ ਦੱਸਿਆ ਕਿ ਬਿਕਰਮਜੀਤ ਸਿੰਘ ਉਰਫ਼ ਸੋਨੀ ਪੁੱਤਰ ਨਿੰਦਰ ਸਿੰਘ ਵਾਸੀ ਵੇਂਣੀਪੂੰਈ ਖੇਤੀਬਾੜੀ ਦੇ ਨਾਲ ਮੱਝਾਂ ਦਾ ਵਪਾਰ ਕਰਦਾ ਸੀ। ਜਿਸ ਨੇ ਆਪਣੀ ਰਿਸ਼ਤੇਦਾਰ ਔਰਤ ਜਸਵਿੰਦਰ ਕੌਰ ਪਤਨੀ ਬਲਵਿੰਦਰ ਸਿੰਘ,ਵਾਸੀ ਕੱਲਾ ਅਤੇ ਉਸ ਭਰਾ ਗੁਰਦਿਆਲ ਤੇ ਭੈਣ ਸ਼ਿੰਦੀ ਕੋਲੋਂ ਉਧਾਰ ਦਿੱਤੇ, ਜਿਸ ਤੋਂ ਕਮੇਟੀਆਂ ਅਤੇ ਮੱਝਾਂ ਵੇਚੀਆਂ ਦੇ 11 ਲੱਖ ਦੇ ਕਰੀਬ ਪੈਸੇ ਲੈਣੇ ਸਨ। ਬਿਕਰਮਜੀਤ ਸਿੰਘ ਜਦੋਂ ਵੀ ਪੈਸੇ ਲੈਣ ਲਈ ਰਾਜਵਿੰਦਰ ਕੌਰ ਕੋਲ ਜਾਂਦਾ ਤਾਂ ਉਹ ਟਾਲ ਮਟੋਲ ਕਰ ਦਿੰਦੀ, ਜਿਸ ਤੋਂ ਪ੍ਰੇਸ਼ਾਨ ਹੋ ਕੇ ਬਿਕਰਮਜੀਤ ਸਿੰਘ ਨੇ ਜਸਵਿੰਦਰ ਦੇ ਸਾਹਮਣੇ ਹੀ ਸਲਫ਼ਾਸ ਦੀਆਂ ਗੋਲੀਆਂ ਨਿਗਲ ਲਈਆਂ।