ਨੌਜਵਾਨ ਨੇ ਅਦਾਲਤ ਦੀ ਤੀਸਰੀ ਮੰਜਿਲ ਤੋਂ ਛਾਲ ਮਾਰ ਕੀਤੀ ਖ਼ੁਦਕੁਸ਼ੀ
🎬 Watch Now: Feature Video
ਨਸ਼ੇ ਦੇ ਮਾਮਲੇ ਵਿੱਚ ਨਾਮਜ਼ਦ ਸੁਖਦੇਵ ਸਿੰਘ ਨੇ ਗੁਰਦਾਸਪੁਰ ਦੀ ਕੋਰਟ ਦੇ ਤੀਸਰੀ ਮੰਜਿਲ ਤੋਂ ਛਾਲ ਮਾਰ ਕੇ ਖ਼ੁਦਕੁਸ਼ੀ ਕਰਨ ਦੀ ਕੌਸ਼ਿਸ਼ ਕੀਤੀ। ਐਬੂਲੈਂਸ ਦੀ ਦੇਰੀ ਨਾਲ ਘਟਨਾ ਵਾਲੀ ਥਾਂ 'ਤੇ ਪਹੁੰਚਣ ਕਾਰਨ ਨੌਜਵਾਨ ਦੀ ਗੁਰਦਾਸਪੁਰ ਦੇ ਸਰਕਾਰੀ ਹਸਪਤਾਲ ਵਿੱਚ ਮੌਤ ਹੋ ਗਈ। ਮ੍ਰਿਤਕ ਨੌਜਵਾਨ ਦੇ ਪਰਿਵਾਰਕ ਮੈਬਰਾਂ ਨੇ ਦੱਸਿਆ ਕਿ ਪੁਲਿਸ ਨੇ ਸੁਖਦੇਵ 'ਤੇ ਨਸ਼ੇ ਦਾ ਨਜਾਇਜ਼ ਮਾਮਲਾ ਦਰਜ ਕੀਤਾ ਸੀ। ਜਦੋਂ ਉਸ ਨੂੰ ਕੋਰਟ ਵਿੱਚ ਪੇਸ਼ੀ ਲਈ ਲਿਆਇਆ ਗਿਆ ਤਾਂ ਉਸ ਨੇ ਤੀਸਰੀ ਮੰਜਿਲ ਤੋਂ ਛਾਲ ਮਾਰ ਲਈ। ਡੀ.ਐੱਸ.ਪੀ ਸਿਟੀ ਸੁਖਪਾਲ ਸਿੰਘ ਨੇ ਕਿਹਾ ਕਿ ਪੁਲਿਸ ਪਰਿਵਾਰ ਵੱਲੋਂ ਲਗਾਏ ਗਏ ਆਰੋਪਾਂ ਦੀ ਤਫਤੀਸ਼ ਰਹੀ ਹੈ।