ਜਲੰਧਰ: ਨੌਜਵਾਨ ਲੜਕੀ ਨੇ ਰੇਲਗੱਡੀ ਹੇਠਾਂ ਆ ਕੇ ਕੀਤੀ ਖੁਦਕੁਸ਼ੀ - ਚੌਕੀ ਇੰਚਾਰਜ ਮਦਨ ਲਾਲ
🎬 Watch Now: Feature Video
ਜਲੰਧਰ: ਜਲੰਧਰ ਦੇ ਕਸਬਾ ਗੁਰਾਇਆ ਵਿਖੇ ਇੱਕ ਨੌਜਵਾਨ ਕੁੜੀ ਨੇ ਰੇਲਗੱਡੀ ਹੇਠਾਂ ਆ ਕੇ ਖੁਦਕੁਸ਼ੀ ਕਰ ਲਈ ਹੈ। ਜਿਸ ਤੋਂ ਬਾਅਦ ਇਸ ਦੀ ਇਤਲਾਹ ਗੁਰਾਇਆ ਦੇ ਰੇਲਵੇ ਪੁਲਿਸ ਸਟੇਸ਼ਨ ਨੂੰ ਦੇ ਦਿੱਤੀ ਗਈ। ਮੌਕੇ ਤੇ ਪੰਹੁਚੇ ਜੀ.ਆਰ.ਪੀ ਥਾਣੇ ਦੇ ਚੌਂਕੀ ਇੰਚਾਰਜ ਮਦਨ ਲਾਲ ਨੇ ਦੱਸਿਆ ਕਿ ਉਨ੍ਹਾਂ ਨੂੰ ਜਾਣਕਾਰੀ ਮਿਲੀ ਸੀ, ਕਿ ਗੁਰਾਇਆ ਦੇ ਨਜ਼ਦੀਕੀ ਪਿੰਡ ਅੱਟਾ ਦੇ ਕੋਲ ਪਟੜੀਆਂ ਤੇ ਇੱਕ ਨੌਜਵਾਨ ਕੁੜੀ ਨੇ ਰੇਲ ਹੇਠਾਂ ਆ ਕੇ ਖੁਦਕੁਸ਼ੀ ਕਰ ਲਈ ਹੈ। ਉਨ੍ਹਾਂ ਨੇ ਦੱਸਿਆ ਕਿ ਜਦੋਂ ਉਹ ਗਏ ਤਾਂ ਕੁੜੀ ਦੀ ਲਾਸ਼ ਪੂਰੀ ਤਰ੍ਹਾਂ ਕੱਟ ਚੁੱਕੀ ਸੀ ਤੇ ਮ੍ਰਿਤਕਾਂ ਦੀ ਪਛਾਣ ਵੀ ਨਹੀਂ ਹੋਈ ਹੈ।