ਮਹਿੰਗਾਈ ਵੱਧਣ ਦੇ ਚਲਦੇ ਮਹਿਲਾਵਾਂ 'ਚ ਭਾਰੀ ਰੋਸ, ਵੇਖੋ ਵੀਡੀਓ
ਹੁਸ਼ਿਆਰਪੁਰ : ਮਹਿੰਗਾਈ ਦੇ ਚਲਦੇ ਲੋਕਾਂ ਵਿੱਚ ਭਾਰੀ ਰੋਸ ਹੈ। ਮਹਿੰਗਾਈ ਦੇ ਮੁੱਦੇ 'ਤੇ ਈਟੀਵੀ ਭਾਰਤ ਟੀਮ ਨੇ ਮਹਿਲਾਵਾਂ ਨਾਲ ਗੱਲਬਾਤ ਕਰਕੇ ਇਹ ਜਾਨਣ ਦੀ ਕੋਸ਼ਿਸ਼ ਕੀਤੀ ਕਿ ਉਹ ਆਪਣੇ ਘਰ ਦਾ ਖ਼ਰਚਾ ਕਿਵੇਂ ਚਲਾਉਂਦੀਆਂ ਹਨ। ਹੁਸ਼ਿਆਰਪੁੁਰ ਦੀਆਂ ਸਥਾਨਕ ਮਹਿਲਾਵਾਂ ਨੇ ਦੱਸਿਆ ਕਿ ਪਹਿਲਾਂ ਕੋਰੋਨਾ ਤੇ ਲੌਕਡਾਊਨ ਦੇ ਚਲਦੇ ਲੋਕਾਂ ਦੇ ਕੰਮ ਬੰਦ ਹੋ ਗਏ। ਹੁਣ ਜਦ ਕੰਮ ਸ਼ੁਰੂ ਵੀ ਹੋਏ ਹਨ ਤਾਂ ਲਗਾਤਾਰ ਮਹਿੰਗਾਈ ਹੋਣ ਦੇ ਚਲਦੇ ਆਮ ਲੋਕਾਂ ਲਈ ਗੁਜ਼ਾਰਾ ਕਰਨਾ ਬੇਹਦ ਮੁਸ਼ਕਲ ਹੋ ਗਿਆ ਹੈ। ਘਰ ਦੇ ਰਾਸ਼ਨ ਤੋਂ ਲੈ ਰਸੋਈ ਗੈਸ ਤੇ ਪੈਟਰੋਲ-ਡੀਜ਼ਲ ਤੱਕ ਮਹਿੰਗੇ ਹੋ ਗਏ ਹਨ। ਅਜਿਹੇ ਹਲਾਤਾਂ 'ਚ ਉਨ੍ਹਾਂ ਨੂੰ ਘਰ ਚਲਾਉਣ ਲਈ ਕਈ ਦਿੱਕਤਾਂ ਪੇਸ਼ ਆ ਰਹੀਆਂ ਹਨ। ਉਨ੍ਹਾਂ ਕਿਹਾ ਕਿ ਹਰ ਚੀਜ਼ ਮਹਿੰਗੀ ਹੋਣ ਦੇ ਚਲਦੇ ਘਰ ਤੇ ਰਸੋਈ ਦਾ ਬਜਟ ਪੂਰੀ ਤਰ੍ਹਾਂ ਵਿਗੜ੍ਹ ਗਿਆ ਹੈ। ਸਰਕਾਰ ਨੂੰ ਵੱਧ ਰਹੀ ਮਹਿੰਗਾਈ 'ਤੇ ਠੱਲ ਪਾਉਣ ਲਈ ਠੋਸ ਕਦਮ ਚੁੱਕਣੇ ਚਾਹੀਦੇ ਹਨ।