ਰਾਏਕੋਟ ਸ਼ਹਿਰ 'ਚ ਔਰਤਾਂ ਵੱਲੋਂ ਮਾਈਕਰੋ ਫਾਇਨਾਂਸ ਕੰਪਨੀਆਂ ਖ਼ਿਲਾਫ਼ ਰੋਸ ਮਾਰਚ - ਮਾਈਕਰੋ ਫਾਇਨਾਂਸ ਕੰਪਨੀਆਂ ਖ਼ਿਲਾਫ਼ ਰੋਸ ਮਾਰਚ
🎬 Watch Now: Feature Video
ਰਾਏਕੋਟ: ਸ਼ਹਿਰ ਵਿੱਚ ਗ਼ਰੀਬ ਔਰਤਾਂ 'ਤੇ ਸਰਕਾਰੀ ਤੇ ਮਾਈਕਰੋ ਫਾਇਨਾਂਸ ਕੰਪਨੀਆਂ ਦੇ ਕਰਜ਼ਿਆਂ ਦੀ ਮੁਆਫੀ ਦੀ ਮੰਗ ਨੂੰ ਲੈ ਕੇ ਔਰਤ ਕਰਜ਼ਾ ਮੁਕਤੀ ਅੰਦੋਲਨ ਨੇ ਸੀਪੀਆਈ ਲਿਬਰੇਸ਼ਨ ਦੇ ਦੇਸ਼ ਪੱਧਰੀ ਸੱਦੇ ਉੱਤੇ ਰੋਸ ਪ੍ਰਦਰਸ਼ਨ ਕੀਤਾ। ਔਰਤ ਕਰਜ਼ਾ ਮੁਕਤੀ ਅੰਦੋਲਨ ਦੇ ਸੂਬਾਈ ਆਗੂ ਸੋਨੀ ਹਿੰਮਤਪੁਰਾ ਨੇ ਕਿਹਾ ਕਿ ਸੁਪਰੀਮ ਕੋਰਟ ਦੇ ਫੈਸਲੇ ਦੇ ਬਾਵਜੂਦ ਵੀ ਮਾਈਕਰੋ ਫਾਇਨਾਂਸ ਕੰਪਨੀਆਂ ਦੇ ਅਧਿਕਾਰੀ/ਕਰਮਚਾਰੀ ਮਾਵਾਂ ਭੈਣਾਂ ਨੂੰ ਜ਼ਲੀਲ ਕਰ ਉਨ੍ਹਾਂ ਤੋਂ ਕਰਜ਼ੇ ਦੀ ਭਰਪਾਈ ਕਰਨ ਲਈ ਕਹਿ ਰਹੇ ਹਨ। ਜਿਸ ਬਾਬਤ ਉਨ੍ਹਾਂ ਨੇ ਰੋਸ ਮਾਰਚ ਕੀਤਾ। ਉਨ੍ਹਾਂ ਨੇ ਸੂਬਾ ਸਰਕਾਰ ਨੂੰ ਮੰਗ ਕੀਤੀ ਕਿ ਜਲਦ ਤੋਂ ਜਲਦ ਉਨ੍ਹਾਂ ਦੇ ਕਰਜ਼ੇ ਨੂੰ ਮਾਫ਼ ਕੀਤਾ ਜਾਵੇ।