ਪਿੰਡ ਦੇ ਸ਼ਮਸ਼ਾਨ ਘਾਟ ਚੋਂ ਮਿਲੀ ਔਰਤ ਦੀ ਲਾਸ਼, ਪੁਲਿਸ ਕਰ ਰਹੀ ਜਾਂਚ - ਤੇਜ਼ਧਾਰ ਹਥਿਆਰ ਨਾਲ ਔਰਤ ਦਾ ਕਤਲ
🎬 Watch Now: Feature Video
ਪਿੰਡ ਕੋਟ ਸੇਖੋਂ ਦੀਆਂ ਮੜ੍ਹੀਆਂ 'ਚੋਂ ਚਰਨਜੀਤ ਕੌਰ ਨਾਂ ਦੀ ਔਰਤ ਦੀ ਲਾਸ਼ ਮਿਲਣ ਨਾਲ ਸਨਸਨੀ ਫੈਲ ਗਈ। ਮਿਲੀ ਜਾਣਕਾਰੀ ਮੁਤਾਬਿਕ ਜਿਸ ਤੇਜ਼ਧਾਰ ਹਥਿਆਰ ਨਾਲ ਔਰਤ ਦਾ ਕਤਲ ਕੀਤਾ ਗਿਆ ਹੈ ਉਹ ਹਥਿਆਰ ਔਰਤ ਦੀ ਲਾਸ਼ ਕੋਲੋਂ ਮਿਲੀਆ ਹੈ। ਮ੍ਰਿਤਕ ਦੇ ਪਤੀ ਨੇ ਦੱਸਿਆ ਕਿ 13 ਮਾਰਚ ਦੀ ਸ਼ਾਮ ਨੂੰ ਉਸਦੀ ਘਰਵਾਲੀ ਘਰੋਂ ਚਲੀ ਗਈ। ਜਿਸਦੀ ਲਾਸ਼ ਹੁਣ ਮਿਲੀ ਹੈ। ਸੁਖਵਿੰਦਰ ਸਿੰਘ ਉਨ੍ਹਾਂ ਨੂੰ ਕਹਿੰਦਾ ਸੀ ਕਿ ਦੋ ਚਾਰ ਦਿਨਾਂ ਤੱਕ ਉਹਨਾਂ ਨੂੰ ਖ਼ਬਰ ਮਿਲ ਜਾਵੇਗੀ। ਇਸ ਕਰਕੇ ਉਹਨਾਂ ਨੂੰ ਸ਼ੱਕ ਹੈ ਕਿ ਸੁਖਵਿੰਦਰ ਨੇ ਹੀ ਉਸਦੀ ਪਤਨੀ ਦਾ ਕਤਲ ਕੀਤਾ ਹੈ। ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਕਾਰਵਾਈ ਕੀਤੀ ਜਾ ਰਹੀ ਹੈ।