ਕੀ ਪਿਤਾ ਦੀ ਹਾਰ ਦਾ ਬਦਲਾ ਲੈਣ ਲਈ ਪੁੱਤਰ ਉਤਰਿਆ ਚੋਣ ਮੈਦਾਨ 'ਚ ! ਨੌਜਵਾਨ ਉਮੀਦਵਾਰ ਦੇ ਸੁਣੋ ਵਿਚਾਰ - ਵਿਧਾਨ ਸਭਾ ਹਲਕਾ ਰਾਏਕੋਟ
🎬 Watch Now: Feature Video
ਲੁਧਿਆਣਾ: ਲੁਧਿਆਣਾ ਦਾ ਵਿਧਾਨ ਸਭਾ ਹਲਕਾ ਰਾਏਕੋਟ ਨਿਰੋਲ ਪੇਂਡੂ ਇਲਾਕਾ ਹੈ, ਜਿੱਥੇ ਬੀਤੀਆਂ ਵਿਧਾਨ ਸਭਾ ਚੋਣਾਂ 'ਚ ਆਮ ਆਦਮੀ ਪਾਰਟੀ ਦੇ ਜਗਤਾਰ ਜੱਗਾ ਜਿੱਤੇ ਸਨ। ਜਿਸ ਤੋਂ ਬਾਅਦ ਉਨ੍ਹਾਂ ਨੇ ਕਾਂਗਰਸ ਨਾਲ ਹੱਥ ਮਿਲਾ ਲਿਆ। ਇਸ ਵਾਰ ਉਨ੍ਹਾਂ ਨੂੰ ਉਮੀਦ ਸੀ ਕਿ ਸ਼ਾਇਦ ਉਨ੍ਹਾਂ ਨੂੰ ਰਾਏਕੋਟ ਤੋਂ ਟਿਕਟ ਮਿਲ ਸਕਦੀ ਹੈ, ਪਰ ਮੈਂਬਰ ਪਾਰਲੀਮੈਂਟ ਅਮਰ ਸਿੰਘ ਅਤੇ ਬੀਤੀਆਂ ਵਿਧਾਨ ਸਭਾ ਚੋਣਾਂ ਜੱਗੇ ਤੋਂ ਹਾਰ ਚੁੱਕੇ ਅਮਰ ਸਿੰਘ ਦੇ ਬੇਟੇ ਕਾਮਿਲ ਅਮਰ ਸਿੰਘ ਨੂੰ ਇਸ ਵਾਰ ਰਾਏਕੋਟ ਤੋਂ ਉਮੀਦਵਾਰ ਉਤਾਰਿਆ ਗਿਆ ਹੈ। ਜਦਕਿ ਦੂਜੇ ਪਾਸੇ, ਹਾਕਮ ਸਿੰਘ ਠੇਕੇਦਾਰ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਨ। ਰਾਏਕੋਟ ਹਲਕੇ ਵਿਚ ਬੀਤੀਆਂ ਵਿਧਾਨ ਸਭਾ ਚੋਣਾਂ ਅੰਦਰ ਅਮਰ ਸਿੰਘ ਕਾਂਗਰਸ ਦੇ ਉਮੀਦਵਾਰ ਵੱਜੋਂ ਲੜੇ ਸਨ, ਪਰ ਉਨ੍ਹਾਂ ਨੂੰ ਆਮ ਆਦਮੀ ਪਾਰਟੀ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਬਾਅਦ ਵਿਚ ਉਨ੍ਹਾਂ ਨੇ ਮੈਂਬਰ ਪਾਰਲੀਮੈਂਟ ਦੀ ਚੋਣ ਜਿੱਤੀ। ਹੁਣ ਉਨ੍ਹਾਂ ਦੇ ਬੇਟੇ ਕਾਮਿਲ ਰਾਏਕੋਟ ਤੋਂ ਉਮੀਦਵਾਰ ਨੇ ਜਦੋਂ ਨੂੰ ਸਵਾਲ ਕੀਤਾ ਗਿਆ ਕਿ ਉਹ ਪਿਤਾ ਦੀ ਹਾਰ ਦਾ ਬਦਲਾ ਲੈ ਸਕਣਗੇ। ਦੋਵਾਂ ਨੇ ਕਿਹਾ ਕਿ ਉਨ੍ਹਾਂ ਦੇ ਪਿਤਾ ਜਦੋਂ ਹਾਰੇ ਸਨ, ਉਦੋਂ ਆਮ ਆਦਮੀ ਪਾਰਟੀ ਦੀ ਇੱਕ ਵੇਵ ਜ਼ਰੂਰ ਸੀ, ਪਰ ਲੋਕਾਂ ਨੇ ਉਨ੍ਹਾਂ ਨੂੰ ਪਰਖ ਲਿਆ, ਪਰ ਇਸ ਵਾਰ ਹਾਲਾਤ ਬਦਲ ਚੁੱਕੇ ਹਨ।