ਰਿਸ਼ਤਿਆਂ 'ਚ ਆਇਆ ਨਿਘਾਰ, ਜ਼ਿੰਮੇਵਾਰ ਕੌਣ ? - ਸਮਾਜ ਦੇ ਲਈ ਚਿੰਤਾ ਦਾ ਵਿਸ਼ਾ
🎬 Watch Now: Feature Video
ਇੱਕ ਘਰੇਲੂ ਝਗੜੇ ਦੇ ਚੱਲਦੇ ਇੱਕ ਪਿਤਾ ਨੇ ਆਪਣੇ ਪੁੱਤ ਤੇ ਆਪਣੀ ਨੂੰਹ ਨੂੰ ਘਰੋਂ ਬਾਹਰ ਕੱਢ ਦਿੱਤਾ ਗਿਐ। ਇਸ ਮਸਲੇ ਤੋਂ ਪਰੇਸ਼ਾਨ ਨੌਜਵਾਨ ਵੱਲੋਂ ਇਸ ਦੀ ਸ਼ਿਕਾਇਤ ਪੁਲਿਸ ਥਾਣੇ ਕੀਤੀ ਹੈ। ਪੁਲਿਸ ਵੱਲੋਂ ਇਸ ਮਸਲੇ ਚ ਦਖਲ ਕੇ ਮਸਲੇ ਦਾ ਹੱਲ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਓਧਰ ਪੀੜਤ ਪੁੱਤ ਨੇ ਦੱਸਿਆ ਕਿ ਉਸ ਦੇ ਪਿਤਾ ਵੱਲੋਂ ਉਸਨੂੰ ਅਤੇ ਉਸਦੀ ਪਤਨੀ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ। ਇਸ ਮੌਕੇ ਨੌਜਵਾਨ ਨੇ ਆਪਣੀ ਭੈਣ ਤੇ ਵੀ ਕਈ ਗੰਭੀਰ ਇਲਜ਼ਾਮ ਲਗਾਏ ਹਨ। ਇਸ ਤਰ੍ਹਾਂ ਹਰ ਰੋਜ਼ ਹੀ ਮੀਡੀਆ ਦੇ ਵਿੱਚ ਰਿਸ਼ਤਿਆਂ ਦੀ ਵਿਗੜਦੀ ਜਾ ਰਹੀ ਮੋਹ ਦੀ ਤੰਦ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਜੋ ਕਿ ਸਾਡੇ ਸਮਾਡੇ ਦੇ ਲਈ ਚਿੰਤਾ ਦਾ ਵਿਸ਼ਾ ਹੈ। ਵੱਡੇ ਸਵਾਲ ਖੜ੍ਹੇ ਇਹ ਹੁੰਦੇ ਹਨ ਕਿ ਕਿਉਂ ਸਾਡਾ ਸਮਾਜ ਇਸ ਤਰ੍ਹਾਂ ਨਿਘਾਰ ਵੱਲ ਜਾ ਰਿਹਾ ਹੈ।
Last Updated : Jul 30, 2021, 1:48 PM IST