ਕਿਸ ਵੱਡੇ ਲੀਡਰ ਨੇ ਕਿਹਾ ਕਿ ਸਿੱਧੂ ਚੱਲਦੀ ਜੰਗ ‘ਚੋਂ ਭੱਜਣ ਵਾਲਿਆਂ ‘ਚੋਂ ? - ਨਵਜੋਤ ਸਿੰਘ ਸਿੱਧੂ
🎬 Watch Now: Feature Video
ਬਹੁਜਨ ਸਮਾਜ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਵੱਲੋਂ ਜਲੰਧਰ ਦੇ ਪ੍ਰੈੱਸ ਕਲੱਬ ਵਿਖੇ ਇਕ ਪ੍ਰੈੱਸ ਕਾਨਫਰੰਸ ਕੀਤੀ ਗਈ ਜਿਸ ਵਿੱਚ ਕਿ ਇਸ ਟਾਂਡੇ ਤੋਂ ਉਮੀਦਵਾਰ ਲਖਵਿੰਦਰ ਸਿੰਘ ਲੱਖੀ ਨੂੰ ਸੰਭਾਵੀ ਉਮੀਦਵਾਰ ਲਗਾਇਆ ਗਿਆ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਬਹੁਜਨ ਸਮਾਜ ਪਾਰਟੀ ਦੇ ਪੰਜਾਬ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਆਉਣ ਵਾਲੇ ਚੋਣਾਂ ਨੂੰ ਲੈ ਕੇ ਗਤੀਵਿਧੀਆਂ ਤੇਜ਼ ਕੀਤੀਆਂ ਜਾ ਰਹੀਆਂ ਹਨ। ਇਸ ਮੌਕੇ ਜਸਵੀਰ ਸਿੰਘ ਗੜੀ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਕਾਂਗਰਸ ਦੇ ਨਵੇਂ ਪ੍ਰਧਾਨ ਨਵਜੋਤ ਸਿੰਘ ਸਿੱਧੂ ‘ਤੇ ਤਿੱਖੇ ਸ਼ਬਦੀ ਹਮਲੇ ਕੀਤੇ। ਗੜੀ ਨੇ ਸਿੱਧੂ ਤੇ ਵਰ੍ਹਦਿਆਂ ਕਿਹਾ ਕਿ ਸਿੱਧੂ ਚੱਲਦੀ ਜੰਗ ਦੇ ਵਿੱਚੋਂ ਭੱਜਣ ਵਾਲਿਆਂ ਚੋਂ ਹਨ। ਇਸ ਦੌਰਾਨ ਗੜੀ ਨੇ ਉਨ੍ਹਾਂ ਖੇਡ ਕਰੀਅਰ ਤੋਂ ਲੈਕੇ ਉਨ੍ਹਾਂ ਰਾਜਨੀਤਿਕ ਸਫਰ ਦੀ ਚਰਚਾ ਵੀ ਕੀਤੀ ਤੇ ਕਈ ਤਰ੍ਹਾਂ ਦੇ ਸਵਾਲ ਸਿੱਧੂ ਖੜ੍ਹੇ ਕੀਤੇ।