ਸਿੱਧੂ ਚੋਣ ਲੜੇ ਜਾ ਕੈਪਟਨ ਤੇ ਭਾਵੇਂ ਜਾਖੜ, ਲੋਕਾਂ ਨੇ ਕਾਂਗਰਸ ਦੀ ਫੱਟੀ ਪੋਚਣ ਦਾ ਮਨ ਬਣਾਇਆ: ਅਜਨਾਲਾ - ਮੁੱਦੇ ’ਤੇ ਬੋਲਦੇ
🎬 Watch Now: Feature Video
ਅੰਮ੍ਰਿਤਸਰ: ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨ ਦੇ ਉਦੇਸ਼ ਨਾਲ ਐਸਸੀ ਵਿੰਗ ਦੇ ਪ੍ਰਧਾਨ ਗੁਲਜਾਰ ਸਿੰਘ ਰਣੀਕੇ ਦੇ ਦਿਸ਼ਾ ਨਿਰਦੇਸ਼ਾਂ ਹੇਠ ਅੱਜ ਅਜਨਾਲ਼ਾ ਵਿਖੇ ਹਲਕਾ ਇੰਚਾਰਜ ਅਤੇ ਸਾਬਕਾ ਵਿਧਾਇਕ ਅਮਰਪਾਲ ਸਿੰਘ ਬੋਨੀਂ ਅਜਨਾਲਾ ਦੀ ਅਗਵਾਈ ਤਹਿਤ ਪ੍ਰੋਗਰਾਮ ਕਰਵਾਇਆ ਗਿਆ। ਇਸ ਮੌਕੇ ਸਾਬਕਾ ਵਿਧਾਇਕ ਅਮਰਪਾਲ ਸਿੰਘ ਬੋਨੀ ਅਜਨਾਲਾ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਅਤੇ ਗੁਲਜ਼ਾਰ ਸਿੰਘ ਰਣੀਕੇ ਜੀ ਦੇ ਹੁਕਮਾਂ ਤਹਿਤ ਅੱਜ ਜ਼ਿਲਾ ਦਿਹਾਤੀ ਦੇ ਅਹੁਦੇਦਾਰਾਂ ਦਾ ਐਲਾਨ ਕਰਕੇ ਸਨਮਾਨਿਤ ਕੀਤਾ ਗਿਆ ਹੈ। ਸਿੱਧੂ-ਕੈਪਟਨ ਦੇ ਮੁੱਦੇ ’ਤੇ ਬੋਲਦੇ ਉਨ੍ਹਾਂ ਕਿਹਾ ਕਿ ਜਿਹੜਾ ਮਰਜੀ ਚੋਣ ਲੜੀ ਜਾਵੇ, ਇਸ ਵਾਰ ਲੋਕਾਂ ਨੇ ਅਕਾਲੀ ਦਲ ਦੀ ਸਰਕਾਰ ਬਣਾਉਣ ਦਾ ਮਨ ਬਣਾਇਆ ਹੈ।