ਦਿੱਲੀ ਜਿੱਤ ਕੇ ਆਏ ਕਿਸਾਨਾਂ ਦਾ ਸਵਾਗਤ - ਦਿੱਲੀ ਜਿੱਤ ਕੇ ਆਏ ਕਿਸਾਨਾਂ ਦਾ ਸਵਾਗਤ
🎬 Watch Now: Feature Video
ਬਠਿੰਡਾ: ਦਿੱਲੀ ਤੋਂ ਕਿਸਾਨੀ ਅੰਦੋਲਨ ਜਿੱਤ ਕੇ ਪੰਜਾਬ ਪਹੁੰਚੇ ਰਹੇ ਕਿਸਾਨਾਂ (Farmers) ਦਾ ਭਰਵਾਂ ਸਵਾਗਤ ਕੀਤਾ ਜਾ ਰਿਹਾ ਹੈ। ਬਠਿੰਡਾ ਜ਼ਿਲ੍ਹਾ ਦੇ ਵੱਖ-ਵੱਖ ਇਲਾਕਿਆ ਵਿੱਚ ਸਥਾਨਕ ਵਾਸੀਆ ਨੇ ਕਿਸਾਨਾਂ ‘ਤੇ ਫੁੱਲਾਂ ਦੀ ਵਰਖਾ ਕਰਕੇ ਉਨ੍ਹਾਂ ਦਾ ਸਵਾਗਤ ਕੀਤਾ ਹੈ। ਸ਼ਹਿਰ ਵਾਸੀਆਂ ਵੱਲੋਂ ਜਿੱਥੇ ਪਟਾਕੇ ਚਲਾਏ ਜਾ ਰਹੇ ਹਨ ਉੱਥੇ ਹੀ ਦਿੱਲੀ ਤੋਂ ਪਰਤ ਰਹੇ ਕਿਸਾਨਾਂ (Farmers) ਨੂੰ ਫੁੱਲਾਂ ਦੇ ਹਾਰ ਪਾ ਕੇ ਸਵਾਗਤ ਕੀਤਾ ਜਾ ਰਿਹਾ ਹੈ। ਇਸ ਮੌਕੇ ਲੰਗਰਾਂ ਦੇ ਵੀ ਕਿਸਾਨਾਂ ਲਈ ਪੁਖਤਾ ਪ੍ਰਬੰਧ ਕੀਤੇ ਗਏ ਹਨ। ਇਸ ਮੌਕੇ ਕਿਸਾਨਾਂ (Farmers) ਨੇ ਕਿਹਾ ਕਿ ਇਹ ਇੱਕ ਇਤਿਹਾਸਿਕ ਜਿੱਤ ਹੈ।