ਅਸੀਂ ਇਸ ਮੁਲਕ ਦੇ ਹੀ ਹਾਂ ਪਰ ਮੁਲਕ ਸਾਨੂੰ ਆਪਣਾ ਮੰਨਣ ਲਈ ਤਿਆਰ ਨਹੀਂ- ਇਮਾਮ - Chandigarh jama mosque
🎬 Watch Now: Feature Video
ਚੰਡੀਗੜ੍ਹ : ਸੈਕਟਰ 20 ਵਿਖੇ ਜਾਮਾ ਮਸਜਿਦ ਦੇ ਬਾਹਰ ਅੱਜ ਮੁਸਲਮਾਨ ਭਾਈਚਾਰੇ ਦਾ ਇੱਕ ਵੱਡਾ ਇਕੱਠ ਹੋਇਆ, ਜਿਸ ਵਿੱਚ ਮੁਸਲਿਮ ਭਾਈਚਾਰੇ ਤੋਂ ਇਲਾਵਾ ਹੋਰਨਾਂ ਭਾਈਚਾਰੇ ਦੇ ਲੋਕਾਂ ਨੇ ਵੀ ਸਾਂਝ ਪਾਈ।
ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਜਾਮਾ ਮਸਜਿਦ ਦੇ ਇਮਾਨ ਨੇ ਕਿਹਾ ਕਿ ਇਹ ਕੋਈ ਧਰਨਾ ਨਹੀਂ ਹੈ ਇਹ ਆਪਣੇ ਹੱਕਾਂ ਦੀ ਆਵਾਜ਼ ਹੈ। ਸਰਕਾਰ ਨੂੰ ਉਹ ਦੱਸਣਾ ਚਾਹੁੰਦੇ ਹਨ ਕਿ ਉਹ ਵੀ ਇਸੇ ਦੇਸ਼ ਦੇ ਵਾਸੀ ਹਨ। ਉਨ੍ਹਾਂ ਨੂੰ ਗ਼ੈਰ ਨਾ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪੁਰਖਿਆਂ ਨੇ ਵੀ ਇਸ ਹਿੰਦੋਸਤਾਨ ਦੀ ਆਜ਼ਾਦੀ ਵਿੱ ਹਿੱਸਾ ਪਾਇਆ ਹੈ।
ਉਨ੍ਹਾਂ ਨਾਲ ਵਿਤਕਰਾ ਕੀਤਾ ਜਾ ਰਿਹਾ ਹੈ ਕਿਉਂ ਉਨ੍ਹਾਂ ਨੂੰ ਭਾਰਤੀ ਹੋਣ ਦੇ ਸਬੂਤ ਦੇਣੇ ਪੈ ਰਹੇ ਹਨ।
ਇਮਾਮ ਨੇ ਅੱਗੇ ਕਿਹਾ ਕਿ ਉਨ੍ਹਾਂ ਦਾ ਜੰਮਪਲ ਇੱਥੋਂ ਦਾ ਹੀ ਹੈ ਉਹ ਪਿਛਲੇ ਕਈ ਵਰ੍ਹਿਆਂ ਤੋਂ ਇੱਥੇ ਰਹਿ ਰਹੇ ਹਨ, ਸਿਰਫ਼ ਮੁਸਲਮਾਨਾਂ ਨੂੰ ਹੀ ਇਸ ਬਿੱਲ ਵਿੱਚ ਕਿਉਂ ਬਾਹਰ ਰੱਖਿਆ ਗਿਆ ਹੈ।