VIRAL VIDEO: ਕਾਨੂੰਨ ਤੋਂ ਬੇਖੌਫ ਕੌਂਸਲਰ ਦੇ ਪੁੱਤਰ ਨੇ ਨੌਜਵਾਨ ਨੂੰ ਮਾਰੀ ਗੋਲੀ - ਸੀਸੀਟੀਵੀ ਕੈਮਰੇ
🎬 Watch Now: Feature Video
![ETV Thumbnail thumbnail](https://etvbharatimages.akamaized.net/etvbharat/prod-images/320-214-12393096-597-12393096-1625732905335.jpg)
ਹੁਸ਼ਿਆਰਪੁਰ: ਜ਼ਿਲ੍ਹੇ ਤੋਂ ਇੱਕ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ ਜਿਸ ’ਚ ਕੁਝ ਵਿਅਕਤੀ ਇੱਕ ਜ਼ਖਮੀ ਵਿਅਕਤੀ ਨੂੰ ਲੈ ਕੇ ਜਾ ਰਹੇ ਹਨ। ਮਾਮਲੇ ਸਬੰਧੀ ਜ਼ਖਮੀ ਨੌਜਵਾਨ ਮਨਪ੍ਰੀਤ ਨੇ ਦੱਸਿਆ ਕਿ ਉਹ ਆਪਣੇ ਦੋਸਤ ਨੂੰ ਗੱਡੀ ਵਾਪਸ ਕਰਨ ਲਈ ਗਿਆ ਸੀ ਰਸਤੇ ਚ ਪੈਦਲ ਘਰ ਆਉਂਦੇ ਹੋਏ ਉਸਨੂੰ ਕੌਂਸਲਰ ਚੰਦ੍ਰਾ ਵਤੀ ਦੇਵੀ ਅਤੇ ਉਸਦੇ ਪੁਤਰ ਨਵੀਨ ਕੁਮਾਰ ਮਿਲ ਗਏ ਸੀ। ਜ਼ਖਮੀ ਨੌਜਵਾਨ ਦਾ ਕਹਿਣਾ ਹੈ ਕਿ ਇਹ ਦੋਵੇਂ ਉਸ ਤੋਂ ਚੋਣਾਂ ਦੌਰਾਨ ਆਪਸ ’ਚ ਹੋਈ ਤਕਰਾਰ ਦੇ ਚੱਲਦੇ ਗੁੱਸੇ ਸੀ ਜਿਸ ਕਾਰਨ ਕੌਂਸਲਰ ਦੇ ਪੁੱਤਰ ਨੇ ਉਸ ’ਤੇ ਗੋਲੀਆਂ ਨਾਲ ਹਮਲਾ ਕਰ ਦਿੱਤਾ। ਘਟਨਾ ਸੀਸੀਟੀਵੀ ਕੈਮਰੇ ਚ ਕੈਦ ਹੋ ਗਈ ਹੈ। ਸੀਸੀਟੀਵੀ ਕੈਮਰੇ ’ਚ ਕੌਂਸਲਰ ਅਤੇ ਉਸਦਾ ਪੁੱਤਰ ਜ਼ਖਮੀ ਨੌਜਵਾਨ ਨੂੰ ਲੈ ਕੇ ਜਾਂਦੇ ਹੋਏ ਦਿਖ ਰਹੇ ਹਨ।