ਪਿੰਡ ਰਾਮਗੜ੍ਹ ਵਾਸੀਆਂ ਨੇ ਕਿਸਾਨ ਅੰਦੋਲਨ 'ਚ ਸੰਘਰਸ਼ ਕਰ ਰਹੇ ਕਿਸਾਨਾਂ ਲਈ ਭੇਜੀ 35 ਕੁਇੰਟਲ ਲਕੜ
🎬 Watch Now: Feature Video
ਬਰਨਾਲਾ: ਖੇਤੀ ਕਾਨੂੰਨਾਂ ਨੂੰ ਲੈ ਕੇ ਦਿੱਲੀ 'ਚ ਲਗਾਤਾਰ ਕਿਸਾਨ ਅੰਦੋਲਨ ਜਾਰੀ ਹੈ। ਉੱਤਰੀ ਭਾਰਤ 'ਚ ਕੜਾਕੇ ਦੀ ਠੰਢ ਦੇ ਬਾਵਜੂਦ ਵੀ ਵੱਡੀ ਗਿਣਤੀ 'ਚ ਕਿਸਾਨ ਸੜਕਾਂ 'ਤੇ ਸੰਘਰਸ਼ ਲਈ ਡੱਟੇ ਹੋਏ ਹਨ। ਠੰਢ ਤੋਂ ਬਚਾਅ ਲਈ ਬਰਨਾਲਾ ਦੇ ਪਿੰਡ ਰਾਮਗੜ੍ਹ ਵਾਸੀਆਂ ਨੇ ਕਿਸਾਨਾਂ ਲਈ ਤਕਰੀਬਨ 35 ਕੁਇੰਟਲ ਲਕੜ ਭੇਜੀ ਹੈ। ਪਿੰਡ ਦੇ ਕਿਸਾਨ ਬੀਕੇਯੂ ਉਗਰਾਹਾਂ ਨਾਲ ਜੁੜੇ ਹਨ। ਪਿੰਡ ਵਾਸੀਆਂ ਨੇ ਕਿਹਾ ਕਿ ਇਹ ਲਕੜ ਦਿੱਲੀ ਵਿਖੇ ਟਿਕਰੀ ਬਾਰਡਰ 'ਤੇ ਸੰਘਰਸ਼ ਕਰ ਰਹੇ ਕਿਸਾਨਾਂ ਲਈ ਭੇਜੀ ਗਈ ਹੈ ਤਾਂ ਜੋ ਉਹ ਠੰਡ ਤੋਂ ਆਪਣਾ ਬਚਾਅ ਕਰ ਸਕਣ। ਉਨ੍ਹਾਂ ਕੇਂਦਰ ਸਰਕਾਰ ਕੋਲੋਂ ਜਲਦ ਹੀ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਸਾਨਾਂ ਦੀ ਜਿੱਤ ਲਈ ਅਰਦਾਸ ਵੀ ਕੀਤੀ।