15ਵੇਂ ਵਿੱਤ ਕਮਿਸ਼ਨ ਦੀ ਗਰਾਂਟ ਨਾਲ ਹੋਵੇਗਾ ਪਿੰਡਾਂ ਦਾ ਵਿਕਾਸ - ਜ਼ਿਲ੍ਹਾ ਪੱਧਰੀ ਯੋਜਨਾ
🎬 Watch Now: Feature Video
ਮੋਗਾ: ਪੰਜਾਬ ਸਰਕਾਰ ਨੇ ਚੁਣੇ ਹੋਏ ਲੋਕ ਨੁਮਾਇੰਦਿਆਂ ਨੂੰ ਹੋਰ ਸ਼ਕਤੀਆਂ ਦਿੰਦਿਆਂ ਅਤੇ ਪੇਂਡੂ ਖੇਤਰਾਂ ਦਾ ਸਹੀ ਵਿਕਾਸ ਯਕੀਨੀ ਬਣਾਉਣ ਲਈ 15ਵੇਂ ਵਿੱਤ ਕਮਿਸ਼ਨ ਦੀਆਂ ਗਰਾਂਟਾਂ ਨੂੰ ਚੁਣੇ ਲੋਕ ਨੁਮਾਇੰਦਿਆਂ ਰਾਹੀਂ ਖਰਚਣ ਦਾ ਮਨ ਬਣਾਇਆ ਹੈ। ਇਸ ਵਾਰ ਕੁੱਲ ਅਲਾਟ ਹੋਣ ਵਾਲੇ ਫ਼ੰਡਾਂ ਦਾ 10 ਫੀਸਦੀ ਜ਼ਿਲ੍ਹਾ ਪ੍ਰੀਸ਼ਦ ਰਾਹੀਂ, 20 ਫੀਸਦੀ ਬਲਾਕ ਸੰਮਤੀਆਂ ਰਾਹੀਂ ਅਤੇ 70 ਫੀਸਦੀ ਪੰਚਾਇਤਾਂ ਰਾਹੀਂ ਖਰਚਿਆ ਜਾਣਾ ਹੈ। ਇਸ ਲਈ ਬਲਾਕ ਪੱਧਰੀ ਅਤੇ ਜ਼ਿਲ੍ਹਾ ਪੱਧਰੀ ਯੋਜਨਾ ਤਿਆਰ ਕਰਨ ਲਈ ਜ਼ਿਲ੍ਹਾ ਪ੍ਰੀਸ਼ਦ ਦੀ ਮਹੱਤਵਪੂਰਨ ਬੈਠਕ ਚੇਅਰਮੈਨ ਇੰਦਰਜੀਤ ਸਿੰਘ ਤਲਵੰਡੀ ਭੰਗੇਰੀਆਂ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਪ੍ਰੀਸ਼ਦ ਦੇ ਮੀਟਿੰਗ ਹਾਲ ਵਿਖੇ ਹੋਈ, ਜਿਸ ਵਿੱਚ ਵਧੀਕ ਡੀਸੀ ਸੁਭਾਸ਼ ਚੰਦਰ ਤੋਂ ਇਲਾਵਾ ਸਮੂਹ ਮੈਂਬਰਾਂ ਅਤੇ ਅਧਿਕਾਰੀਆਂ ਨੇ ਭਾਗ ਲਿਆ।