ਵਿਜੈਇੰਦਰ ਸਿੰਗਲਾ ਰੋਪੜ ਦੇ ਮੰਦਰ ਵਿੱਚ ਹੋਏ ਨਤਮਸਤਕ - ਮਲਕਪੁਰ
🎬 Watch Now: Feature Video
ਰੂਪਨਗਰ: ਪੰਜਾਬ ਦੇ ਲੋਕ ਨਿਰਮਾਣ ਅਤੇ ਸਕੂਲ ਸਿੱਖਿਆ ਮੰਤਰੀ ਸ੍ਰੀ ਵਿਜੈ ਇੰਦਰ ਸਿੰਗਲਾ ਵੱਲੋਂ ਰੂਪਨਗਰ ਜ਼ਿਲ੍ਹੇ ਵਿੱਚ ਮਾਤਾ ਨੈਣਾ ਦੇਵੀ ਨੂੰ ਜਾਣ ਵਾਲੇ ਸ਼ਰਧਾਲੂਆਂ ਲਈ ਲਾਏ ਲੰਗਰਾਂ ਦਾ ਦੌਰਾ ਕੀਤਾ। ਮਲਿਕਪੁਰ ਵਿਖੇ ਸੰਗਰੂਰ ਦੀ ਸੰਗਤ ਵੱਲੋਂ ਲਾਏ ਲੰਗਰ ਵਿਖੇ ੳੇੁਨਾਂ ਸੇਵਾਦਾਰਾਂ ਅਤੇ ਸ਼ਰਧਾਲੂਆਂ ਨਾਲ ਗੱਲਬਾਤ ਕਰਕੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਤਾਂ ਜੋ ਮਾਤਾ ਨੈਣਾ ਦੇਵੀ ਜਾਣ ਵਾਲੀਆਂ ਸੰਗਤਾਂ ਨੂੰ ਕੋਈ ਦਿੱਕਤ ਪੇਸ਼ ਨਾ ਆਵੇ। ਮਲਿਕਪੁਰ ਵਿਖੇ ਕੁਝ ਸਮਾਂ ਪਰਿਵਾਰ ਸਮੇਤ ਸ਼ਰਧਾਲੂਆਂ ਨਾਲ ਲੰਗਰ ਵਿਚ ਬਿਤਾਉਣ ਤੋਂ ਬਾਅਦ ਕੈਬਨਿਟ ਮੰਤਰੀ ਸ੍ਰੀ ਸਿੰਗਲਾ ਅਤੇ ਉਨ੍ਹਾਂ ਦਾ ਪਰਿਵਾਰ ਸ੍ਰੀ ਨੈਣਾ ਦੇਵੀ ਦੇ ਦਰਸ਼ਨਾਂ ਲਈ ਰਵਾਨਾ ਹੋ ਗਿਆ।