ਵੇਖੋ ਵਿਜੀਲੈਂਸ ਨੇ ਕਿਵੇਂ ਦਬੋਚਿਆ ਭ੍ਰਿਸ਼ਟ ਪਟਵਾਰੀ ? - ਰਿਸ਼ਵਤ ਲੈਂਦਾ ਪਟਵਾਰੀ ਕਾਬੂ
🎬 Watch Now: Feature Video
ਗੁਰਦਾਸਪੁਰ: ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ (Punjab Chief Minister Charanjit Singh Channi) ਵੱਲੋਂ ਬੇਘਰੇ ਲੋਕਾਂ ਨੂੰ ਪਲਾਟ ਦੇਣ ਲਈ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਗਏ ਹਨ ਪਰ ਜ਼ਮੀਨੀ ਪੱਧਰ ’ਤੇ ਕੁਝ ਅਧਿਕਾਰੀ ਗਰੀਬ ਲੋਕਾਂ ਕੋਲੋਂ ਪੈਸੇ ਵਸੂਲ ਕਰ ਕੇ ਉਨ੍ਹਾਂ ਨੂੰ ਪਲਾਟ ਦੇ ਰਹੇ ਹਨ। ਅਜਿਹਾ ਹੀ ਇਕ ਮਾਮਲਾ ਗੁਰਦਾਸਪੁਰ (Gurdaspur) ਦੇ ਹਲਕਾ ਦੀਨਾਨਗਰ ਤੋਂ ਸਾਹਮਣੇ ਆਇਆ ਹੈ ਜਿੱਥੇ ਬੀਡੀਪੀਓ ਦਫ਼ਤਰ ਦੀਨਾਨਗਰ ਵਿੱਚ ਤਾਇਨਾਤ ਇੱਕ ਪਟਵਾਰੀ ਨੂੰ ਵਿਜੀਲੈਂਸ ਨੇ 10 ਹਜ਼ਾਰ ਰੁਪਏ ਦੀ ਰਿਸ਼ਵਤ (Bribery) ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ। ਜਾਣਕਾਰੀ ਅਨੁਸਾਰ ਮੁਲਜ਼ਮ ਨੇੇ ਪਲਾਟ ਦੇਣ ਦੇ ਲਈ 25 ਹਜ਼ਾਰ ਰੁਪਏ ਦੀ ਮੰਗ ਕੀਤੀ ਸੀ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀਐਸਪੀ ਵਿਜੀਲੈਂਸ ਪ੍ਰੇਮ ਕੁਮਾਰ ਨੇ ਦੱਸਿਆ ਕਿ ਮੋਹਨ ਲਾਲ ਵਾਸੀ ਡੀਡਾ ਸੈਣੀਆਂ ਨੇ ਵਿਜੀਲੈਂਸ (Vigilance) ਨੂੰ ਸ਼ਿਕਾਇਤ ਦਿੱਤੀ ਸੀ ਕਿ ਪਟਵਾਰੀ ਨਿਸ਼ਾਨ ਸਿੰਘ ਜੋ ਕਿ ਬੇਘਰੇ ਲੋਕਾਂ ਕੋਲੋਂ ਪੈਸੇ ਲੈ ਕੇ ਪਲਾਟ ਦੇ ਰਿਹਾ ਹੈ। ਜਿਸਦੇ ਚਲਦੇ ਪਟਵਾਰੀ ਨਿਸ਼ਾਨ ਸਿੰਘ ਨੂੰ ਰੰਗੇ ਹੱਥੀ 10 ਹਜ਼ਾਰ ਰੁਪਏ ਰਿਸ਼ਵਤ ਲੈਂਦਿਆਂ ਗ੍ਰਿਫਤਾਰ ਕੀਤਾ ਗਿਆ