ਵਿਦੇਸ਼ 'ਚ ਪੜ੍ਹਾਈ ਦੇ ਚਾਹਵਾਨਾਂ ਲਈ ਵਿਦਿਆ ਜੋਤੀ ਐਜੂਵਰਸਿਟੀ ਨੇ ਸ਼ੁਰੂ ਕੀਤਾ 'ਪਾਥਵੇਅ ਪ੍ਰੋਗਰਾਮ'
🎬 Watch Now: Feature Video
ਚੰਡੀਗੜ੍ਹ: ਵਿੱਦਿਆ ਜੋਤੀ ਐਜੂਵਰਸਿਟੀ ਅਤੇ ਕ੍ਰਾਸ ਲੈਂਡ ਐਜੂਕੇਸ਼ਨ ਐਂਡ ਕਰੀਅਰ ਨੇ ਦੁਨੀਆ ਦੇ ਸਭ ਤੋਂ ਵੱਡੇ ਪਾਥਵੇਅ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਹੈ। ਕੌਮਾਂਤਰੀ ਕਰੀਅਰ ਸਲਾਹਕਾਰ ਅਤੇ ਇਮੀਗ੍ਰੇਸ਼ਨ ਮਾਹਰ ਡਾ. ਡੀਜੇ ਸਿੰਘ ਨੇ ਦੱਸਿਆ ਕਿ ਇਹ ਪ੍ਰੋਗਰਾਮ ਵਿਦੇਸ਼ ਵਿੱਚ ਬੀਟੈਕ ਦੀ ਪੜ੍ਹਾਈ ਕਰਨ ਦੇ ਚਾਹਵਾਨ ਵਿਦਿਆਰਥੀਆਂ ਲਈ ਇੱਕ ਸੁਨਹਿਰੀ ਮੌਕਾ ਹੈ। ਪ੍ਰੋਗਰਾਮ ਤਹਿਤ ਵਿਦਿਆਰਥੀ ਇੱਕੀ ਦੇਸ਼ਾਂ ਅਤੇ 300 ਤੋਂ ਵੱਧ ਕਾਲਜਾਂ ਨੂੰ ਚੁਣ ਸਕਦੇ ਹਨ। ਨਾਲ ਹੀ ਜਿਹੜੇ ਵਿਦਿਆਰਥੀ ਆਈਲੈਟਸ ਜਾਂ ਪੀਟੀਈ ਨਹੀਂ ਕਰਨਾ ਚਾਹੁੰਦੇ ਜਾਂ ਕਿਸੇ ਕਾਰਨ ਪਾਸ ਨਹੀਂ ਹੋ ਸਕੇ। ਉਨ੍ਹਾਂ ਲਈ ਵੀ ਇਹ ਬਹੁਤ ਵਧੀਆ ਮੌਕਾ ਹੈ, ਕਿਉਂਕਿ ਇਸ ਵਿੱਚ ਦਾਖ਼ਲੇ ਲਈ ਆਈਲੈਟਸ ਜਾਂ ਪੀਟੀਈ ਜ਼ਰੂਰੀ ਨਹੀਂ ਹੈ।