ਰਾਜਕੁਮਾਰ ਵੇਰਕਾ ਦੀ ਕੈਪਟਨ ਨੂੰ ਨਸੀਅਤ - ਰਾਜਕੁਮਾਰ ਵੇਰਕਾ
🎬 Watch Now: Feature Video
![ETV Thumbnail thumbnail](https://etvbharatimages.akamaized.net/etvbharat/prod-images/320-214-13470384-169-13470384-1635321289530.jpg)
ਚੰਡੀਗੜ੍ਹ: ਪੰਜਾਬ ਦੇ ਕੈਬਨਿਟ ਮੰਤਰੀ ਰਾਜਕੁਮਾਰ ਵੇਰਕਾ (Cabinet Minister Prince Verka) ਨੇ ਸਾਬਕਾ ਮੁੱਖ ਮੰਤਰੀ (Former Chief Minister ) ਕੈਪਟਨ ਅਮਰਿੰਦਰ ਸਿੰਘ ਨੂੰ ਨਸੀਅਤ ਦਿੱਤੀ ਹੈ, ਕਿ ਉਹ ਪੰਜਾਬ ਦਾ ਸਾਥ ਦੇਣ, ਨਾ ਕਿ ਵਿਰੋਧੀ ਕੇਂਦਰ ਸਰਕਾਰ (Central Government) ਦਾ, ਉਨ੍ਹਾਂ ਨੇ ਕਿਹਾ ਕਿ 8 ਨਵੰਬਰ ਪੰਜਾਬ ਸਰਕਾਰ (Government of Punjab) ਵਿਸ਼ੇਸ਼ ਇਜਲਾਸ ਬੁਲਾ ਰਹੀ ਹੈ। ਜਿਸ ਵਿੱਚ ਪੰਜਾਬ ਅੰਦਰ ਬੀ.ਐੱਸ.ਐੱਫ. (BSF) ਦੇ 50 ਕਿਲੋਮੀਟਰ ਏਰੀਆ ਵਧਾਉਣ ਦੇ ਵਿਰੋਧ ਵਿੱਚ ਮਤਾ ਪਾਸ ਕੀਤਾ ਜਾਵੇਗਾ ਅਤੇ ਦੁਬਾਰਾ ਤੋਂ ਖੇਤੀ ਕਾਨੂੰਨਾਂ ਨੂੰ ਰੱਦ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕੈਬਨਿਟ ਦੀ ਮੀਟਿੰਗ ਵਿੱਚ ਸਾਰੇ ਬਿਜਲੀ ਸਮਝੌਤੇ (Power agreements) ਰੱਦ ਕਰਨ ਦੀ ਫੈਸਲਾ ਲਿਆ ਗਿਆ ਹੈ। ਉਸ ‘ਤੇ ਵੀ ਇਸ ਸੈਸ਼ਨ ਵਿੱਚ ਵਿਚਾਰ-ਚਰਚਾ ਕੀਤੀ ਜਾਵੇਗੀ।