ਨਹੀਂ ਲੱਗੇ ਮੇਲੇ ਜਾਂ ਸ਼ਰਧਾਲੂਆਂ ਦੇ ਇਕੱਠ, ਲੋਕਾਂ ਨੇ ਘਰਾਂ 'ਚ ਰਹਿ ਕੇ ਮਨਾਈ ਵਿਸਾਖੀ - ਕੋਰੋਨਾ ਕਰਫ਼ਿਊ
🎬 Watch Now: Feature Video
ਹੁਸ਼ਿਆਰਪੁਰ: ਕੋਰੋਨਾ ਵਾਇਰਸ ਕਾਰਨ ਪੰਜਾਬ ਵਿੱਚ ਕਰਫ਼ਿਊ ਲੱਗਿਆ ਹੋਇਆ ਹੈ ਜਿਸ ਕਾਰਨ ਵਿਸਾਖੀ ਦੇ ਤਿਓਹਾਰ ਮੌਕੇ ਵੀ ਕੋਈ ਮੇਲਾ ਜਾਂ ਧਾਰਮਿਕ ਸਮਾਗਮ ਦੇਖਣ ਨੂੰ ਨਹੀਂ ਮਿਲਿਆ। ਹੁਸ਼ਿਆਰਪੁਰ ਦੇ ਪ੍ਰਮੁੱਖ ਧਾਰਮਕ ਅਸਥਾਨ ਡੇਰਾ ਬਾਬਾ ਚਰਨ ਸ਼ਾਹ ਉਦਾਸੀਨ ਆਸ਼ਰਮ ਵਿੱਚ ਵਿਸਾਖੀ ਦੇ ਮੌਕੇ 'ਤੇ ਹੋਣ ਵਾਲਾ ਜ਼ਿਲ੍ਹੇ ਦਾ ਮੁੱਖ ਆਯੋਜਨ ਵੀ ਇਸ ਵਾਰ ਨਹੀਂ ਕੀਤਾ ਗਿਆ ਅਤੇ ਨਾ ਹੀ ਮੇਲਾ ਲਗਿਆ। ਮਹੰਤ ਰਮਿੰਦਰ ਦਾਸ ਜੀ ਵੱਲੋਂ ਪਰੰਪਰਾਗਤ ਤਰੀਕੇ ਨਾਲ ਬਾਬਾ ਸ੍ਰੀ ਚੰਦ ਜੀ ਪੂਜਾ-ਅਰਚਨਾ ਕੀਤੀ ਗਈ। ਇਸ ਮੌਕੇ ਮਹੰਤ ਰਮਿੰਦਰ ਦਾਸ ਜੀ ਨੇ ਸਰਬੱਤ ਦੇ ਭਲੇ ਦੀ ਅਰਦਾਸ ਕਰਦਿਆਂ ਦੁਨੀਆਂ ਵਿੱਚ ਫੈਲੇ ਕੋਵਿਡ-19 ਦੇ ਪ੍ਰਕੋਪ ਦੇ ਸ਼ਾਂਤ ਹੋਣ ਦੀ ਕਾਮਨਾ ਕੀਤੀ।