ਅੰਮ੍ਰਿਤਸਰ 'ਚ ਅਣਪਛਾਤੇ ਲੁੱਟੇਰੇ ਨੇ ਕੀਤਾ ਮਹਿਲਾ ਦਾ ਕਤਲ - ਅੰਮ੍ਰਿਤਸਰ 'ਚ ਲੁੱਟ ਮਾਮਲਾ
🎬 Watch Now: Feature Video
ਅੰਮ੍ਰਿਤਸਰ : ਸ਼ਹਿਰ ਦੇ ਮਜੀਠਾ ਰੋਡ 'ਤੇ ਸਥਿਤ ਸੰਧੂ ਐਨਕਲੇਵ ਵਿਖੇ ਇੱਕ ਮਹਿਲਾ ਦਾ ਕਤਲ ਹੋਣ ਦੀ ਖ਼ਬਰ ਹੈ। ਜਾਣਕਾਰੀ ਮੁਤਾਬਕ ਮ੍ਰਿਤਕ ਮਹਿਲਾ ਦੀ ਪਛਾਣ ਸਰਬਜੀਤ ਕੌਰ ਵਜੋਂ ਹੋਈ ਹੈ। ਸਰਬਜੀਤ ਇੱਥੇ ਆਪਣੇ ਬੇਟੇ ਨਾਲ ਰਹਿੰਦੀ ਸੀ। ਬੀਤੀ ਰਾਤ ਕਿਸੇ ਅਣਪਛਾਤੇ ਵਿਅਕਤੀ ਨੇ ਮਹਿਲਾ ਦੇ ਘਰ 'ਚ ਜਬਰਨ ਦਾਖਲ ਹੋ ਕੇ ਲੁੱਟ ਦੀ ਵਾਰਦਾਤ ਕੀਤੀ ਤੇ ਉਸ ਦਾ ਕਤਲ ਕਰ ਦਿੱਤਾ। ਇਸ ਘਟਨਾ 'ਚ ਸਰਬਜੀਤ ਦੀ ਮੌਕੇ 'ਤੇ ਹੀ ਮੌਤ ਹੋ ਗਈ। ਮ੍ਰਿਤਕਾ ਦਾ ਬੇਟਾ ਦਿਹਾਤ ਪੁਲਿਸ ਮੁਲਾਜ਼ਮ ਹੈ ਤੇ ਘਟਨਾ ਦੇ ਸਮੇਂ ਉਹ ਡਿਊਟੀ 'ਤੇ ਸੀ। ਗੁਆਂਢ ਦੇ ਲੋਕਾਂ ਨੂੰ ਜਦ ਘਟਨਾ ਦਾ ਪਤਾ ਲੱਗਾ ਤਾਂ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਮ੍ਰਿਤਕਾ ਦੀ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ ਹੈ। ਪੁਲਿਸ ਵੱਲੋਂ ਅਣਪਛਾਤੇ ਮੁਲਜ਼ਮ ਵਿਰੁੱਧ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।