ਨਕੋਦਰ ਨੇੜਲੇ ਪਿੰਡ ਮਹਿਤਪੁਰ ਵਿੱਚ ਅਣਪਛਾਤੀ ਲਾਸ਼ ਬਰਾਮਦ - ਸੇਤੀਆ ਪੈਲੇਸ ਨਜ਼ਦੀਕ ਸੜਕ ਕੰਢੇ
🎬 Watch Now: Feature Video

ਨਕੋਦਰ: ਨੇੜਲੇ ਪਿੰਡ ਮਹਿਤਪੁਰ ਵਿੱਚ ਇੱਕ ਲਾਵਾਰਿਸ ਲਾਸ਼ ਮਿਲਣ ਦੀ ਸੂਚਨਾ ਹੈ। ਏਐਸਆਈ ਤੀਰਥ ਰਾਮ ਨੇ ਦੱਸਿਆ ਕਿ ਉਨ੍ਹਾਂ ਨੂੰ ਸੇਤੀਆ ਪੈਲੇਸ ਨਜ਼ਦੀਕ ਸੜਕ ਕੰਢੇ ਝਾੜੀਆਂ ਵਿੱਚ ਇੱਕ ਵਿਅਕਤੀ ਦੇ ਡਿੱਗੇ ਹੋਣ ਬਾਰੇ ਸੂਚਨਾ ਮਿਲੀ ਸੀ, ਜਦੋਂ ਉਹ ਮੌਕੇ 'ਤੇ ਪੁੱਜੇ ਤਾਂ ਵਿਅਕਤੀ ਦੀ ਮੌਤ ਹੋਣ ਬਾਰੇ ਪਤਾ ਲੱਗਾ। ਉਨ੍ਹਾਂ ਕਿਹਾ ਕਿ ਮ੍ਰਿਤਕ ਦੀ ਪਛਾਣ ਨਹੀਂ ਹੋ ਸਕੀ ਹੈ। ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਕਰਵਾਉਣ ਉਪਰੰਤ ਪਛਾਣ ਲਈ 72 ਘੰਟੇ ਸਿਵਲ ਹਸਪਤਾਲ ਦੀ ਮੋਰਚਰੀ ਵਿੱਚ ਰਖਵਾ ਦਿੱਤਾ ਗਿਆ ਹੈ ਅਤੇ 174 ਦੀ ਕਾਰਵਾਈ ਕਰਦੇ ਹੋਏ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਜਾ ਰਹੀ ਹੈ।