ਫ਼ਿਰੋਜ਼ਪੁਰ: ਪੰਜ ਮੋਟਰਸਾਈਕਲਾਂ ਸਣੇ ਦੋ ਚੋਰ ਕਾਬੂ - ਫ਼ਿਰੋਜ਼ਪੁਰ
🎬 Watch Now: Feature Video
ਫ਼ਿਰੋਜ਼ਪੁਰ: ਸ਼ਹਿਰ ਵਿੱਚ ਲਗਾਤਾਰ ਵੱਧ ਰਹੀਆਂ ਮੋਟਰਸਾਈਕਲ ਚੋਰਾਂ ਦੀਆਂ ਘਟਨਾਵਾਂ ਦੇ ਤਹਿਤ ਐਸ.ਐਸ.ਪੀ. ਭੁਪਿੰਦਰ ਸਿੰਘ ਨੇ ਚੋਰਾਂ ਨੂੰ ਜਲਦ ਕਾਬੂ ਕਰਨ ਲਈ ਸਖ਼ਤ ਆਦੇਸ਼ ਜਾਰੀ ਕੀਤੇ ਹਨ। ਐਸ.ਐਸ.ਪੀ. ਮੋਹਿਤ ਧਵਨ ਨੇ ਦੱਸਿਆ ਕਿ ਪੰਜ ਮੋਟਰਸਾਈਕਲ ਸਮੇਤ ਦੋ ਚੋਰ ਕਾਬੂ ਕੀਤੇ ਗਏ ਹਨ। ਜ਼ਿਕਰਯੋਗ ਹੈ ਕਿ ਪਰਦੀਪ ਸਿੰਘ ਅਤੇ ਅੰਗਰੇਜ਼ ਸਿੰਘ ਵਾਸੀ ਜ਼ੀਰਾ 'ਤੇ ਪਹਿਲਾਂ ਤੋਂ ਹੀ ਚੋਰੀਆਂ ਦੇ ਮੁਕੱਦਮੇ ਦਰਜ ਹਨ ਅਤੇ ਇਨ੍ਹਾਂ ਨੂੰ ਖਾਸ ਮੁਖ਼ਬਰ ਦੀ ਇਤਲਾਹ 'ਤੇ ਕਾਬੂ ਕੀਤਾ ਗਿਆ। ਮੁਖ਼ਬਰ ਨੇ ਦੱਸਿਆ ਕਿ ਅੰਗਰੇਜ਼ ਅਤੇ ਪ੍ਰਦੀਪ ਮੋਟਰਸਾਈਕਲ ਚੋਰੀ ਕਰਕੇ ਵੇਚਦੇ ਹਨ। ਇਨ੍ਹਾਂ ਉੱਪਰ ਚੋਰੀ ਦੀ ਕਾਰਵਾਈ ਕਰਦੇ ਹੋਏ ਐਫਆਈਆਰ ਦਰਜ ਕੀਤੀ ਗਈ ਅਤੇ ਅੱਗੇ ਦੀ ਪੁੱਛ ਪੜਤਾਲ ਜਾਰੀ ਹੈ।