ਚਾਚੇ ਭਤੀਜੇ ਦੇ ਕਤਲ ਕਾਂਡ 'ਚ ਨਾਮਜ਼ਦ ਦੋ ਹੋਰ ਦੋਸ਼ੀ ਪੁਲਿਸ ਵੱਲੋਂ ਕਾਬੂ
🎬 Watch Now: Feature Video
ਤਰਨ ਤਾਰਨ: ਤਰਨ ਤਾਰਨ ਦੇ ਥਾਣਾ ਵੈਰੋਵਾਲ ਦੀ ਪੁਲਿਸ ਨੇ ਕਤਲ ਕਾਂਡ 'ਚ ਦੇ ਦੋ ਹੋਰ ਵਿਅਕਤੀਆਂ ਨੂੰ ਕਾਬੂ ਕੀਤਾ ਹੈ। ਕਤਲ ਕਾਂਡ ਦੇ 6 ਦੋਸ਼ੀਆਂ ਵਿਚੋਂ ਹੁਣ ਤੱਕ 4 ਵਿਅਕਤੀ ਕਾਬੂ ਕਰ ਲਏ ਗਏ ਹਨ। ਉਕਤ ਵਿਅਕਤੀ ਬੀਤੇ ਦਿਨੀਂ ਪਿੰਡ ਨਾਗੋਕੇ ਦੇ ਵਸਨੀਕ ਚਾਚੇ ਭਤੀਜੇ ਲਖਬੀਰ ਸਿੰਘ ਤੇ ਅੰਮ੍ਰਿਤਪਾਲ ਸਿੰਘ ਦਾ ਰਾਤ ਸਮੇਂ ਗੋਲੀਆਂ ਮਾਰ ਕੇ ਕਤਲ ਕਰਨ ਤੋਂ ਬਾਅਦ ਫਰਾਰ ਹੋ ਗਏ ਸਨ। ਜਿੰਨ੍ਹਾਂ ਦੀ ਪਹਿਚਾਣ ਚੇਤਨ ਸਿੰਘ ਵਾਸੀ ਗਗੜੇਵਾਲ ਤੇ ਕਵਲਜੀਤ ਸਿੰਘ ਵਾਸੀ ਨਾਗੋਕੇ ਵਜੋਂ ਹੋਈ ਹੈ। ਇਨ੍ਹਾਂ ਕੋਲੋਂ ਵਾਰਦਾਤ ਸਮੇਂ ਵਰਤੀ ਬਾਰਾਂ ਬੋਰ ਡਬਲ ਬੈਰਲ ਰਾਈਫ਼ਲ ਅਤੇ 6 ਕਾਰਤੂਸ ਬਰਾਮਦ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਕਤਲ ਦੀ ਵਜ੍ਹਾ ਨੋਜਵਾਨਾਂ ਦੀ ਆਪਸੀ ਰੰਜਿਸ਼ ਸੀ।