ਪਠਾਨਕੋਟ 'ਚ ਕਾਬੂ ਕੀਤੇ ਲਸ਼ਕਰ ਦੇ ਦੋ ਅੱਤਵਾਦੀਆਂ ਨੂੰ 5 ਦਿਨਾਂ ਦੀ ਪੁਲਿਸ ਰਿਮਾਂਡ 'ਤੇ ਭੇਜਿਆ - Pathankot police
🎬 Watch Now: Feature Video
ਪਠਾਨਕੋਟ: ਬੀਤੇ ਦਿਨ ਪਠਾਨਕੋਟ ਪੁਲਿਸ ਵੱਲੋਂ ਕਾਬੂ ਕੀਤੇ ਗਏ ਲਸ਼ਕਰ-ਏ-ਤੋਇਬਾ ਦੇ ਦੋ ਅੱਤਵਾਦੀਆਂ ਨੂੰ ਅੱਜ ਜ਼ਿਲ੍ਹਾ ਸੈਸ਼ਨ ਕੋਰਟ ਵਿਖੇ ਪੇਸ਼ ਕੀਤਾ ਗਿਆ। ਜਿੱਥੇ ਮਾਣਯੋਗ ਅਦਾਲਤ ਵੱਲੋਂ ਫੜੇ ਗਏ ਦੋਵਾਂ ਅੱਤਵਾਦੀਆਂ ਨੂੰ ਪੰਜ ਦਿਨਾਂ ਦੀ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਗਿਆ ਹੈ। ਦੱਸ ਦੇਈਏ ਬੀਤੇ ਦਿਨ ਪਠਾਨਕੋਟ ਪੁਲਿਸ ਨੇ ਲਸ਼ਕਰ-ਏ-ਤੋਇਬਾ ਦੇ ਦੋ ਅੱਤਵਾਦੀਆਂ ਨੂੰ ਗ੍ਰਿਫ਼ਤਾਰ ਕੀਤਾ ਸੀ। ਇਹ ਦੋਵੇ ਅੱਤਵਾਦੀ ਜੰਮੂ-ਕਸ਼ਮੀਰ ਦੇ ਰਹਿਣ ਵਾਲੇ ਹਨ, ਜਿਨ੍ਹਾਂ ਕੋਲੋਂ ਇੱਕ ਏਕੇ-47, 2 ਮੈਗਜ਼ੀਨ ਤੇ 60 ਜ਼ਿੰਦਾ ਕਾਰਤੂਸ ਬਰਾਮਦ ਹੋਏ ਸਨ। ਪਠਾਨਕੋਟ ਪੁਲਿਸ ਮੁਤਾਬਕ ਇਹ ਅੱਤਵਾਦੀ ਹਮਲਿਆਂ ਨੂੰ ਅੰਜਾਮ ਦੇਣ ਲਈ ਪੰਜਾਬ ਵੜਨ ਦੀ ਫਿਰਾਕ ਵਿੱਚ ਸਨ। ਦੋਵਾਂ ਦੀ ਪਛਾਣ ਸ਼ੋਪੀਆਂ ਦੇ 26 ਸਾਲਾਂ ਆਮਿਰ ਹਸਨ ਅਤੇ 27 ਸਾਲਾਂ ਵਸੀਮ ਹਸਨ ਵਾਨੀ ਵਜੋਂ ਹੋਈ ਹੈ। ਡੀਜੀਪੀ ਦਿਨਕਰ ਗੁਪਤਾ ਮੁਤਾਬਿਕ ਦੋਵੇਂ ਕਸ਼ਮੀਰ ਤੋਂ ਪੰਜਾਬ ਇੱਕ ਟਰੱਕ (JK-03-C-7383) ਰਾਹੀਂ ਅੰਮ੍ਰਿਤਸਰ-ਜੰਮੂ ਹਾਈਵੇ ਜ਼ਰੀਏ ਦਾਖਲ ਹੋ ਰਹੇ ਸਨ।
Last Updated : Jun 12, 2020, 9:36 PM IST