ਨਸ਼ੇ ਦੀਆਂ ਗੋਲੀਆਂ ਸਣੇ ਦੋ ਚੜ੍ਹੇ ਪੁਲਿਸ ਅੜਿੱਕੇ - ਵੱਡੀ ਸਫ਼ਲਤਾ ਮਿਲੀ
🎬 Watch Now: Feature Video
ਸ੍ਰੀ ਮੁਕਤਸਰ ਸਾਹਿਬ: ਹਲਕਾ ਲੰਬੀ ਦੇ ਨਾਲ ਲਗਦੀਆਂ ਹਰਿਆਣਾ ਰਾਜਸਥਾਨ ਦੀ ਸਰਹੱਦਾਂ ਹੋਣ ਕਰਕੇ ਦੂਸਰੇ ਪਾਸੋ ਨਸ਼ੇ ਦੀ ਤਸਕਰੀ ਹੁੰਦੀ ਰਹਿਦੀ ਹੈ। ਇਸ ਨੂੰ ਰੋਕਣ ਲਈ ਜਿਲਾ ਪੁਲਿਸ ਵਲੋਂ ਨਸ਼ਾ ਵਿਰੋਧੀ ਮੁਹਿੰਮ ਚਲਾਈ ਜਾ ਰਹੀ ਹੈ। ਇਸ ਦੇ ਚਲਦੇ ਪੁਲਿਸ ਨੂੰ ਉਸ ਸਮੇ ਵੱਡੀ ਸਫ਼ਲਤਾ ਮਿਲੀ ਜਦੋ ਨਾਕੇ ਦੌਰਾਨ ਦਿੱਲੀ ਤੋਂ ਲਿਆ ਰਹੇ 15 ਹਜਾਰ ਨਸ਼ੀਲੀਆਂ ਗੋਲੀਆਂ ਸਮੇਤ 2 ਨੌਜਵਾਨਾਂ ਨੂੰ ਕਾਬੂ ਕੀਤਾ। ਥਾਣਾ ਮੁਖੀ ਚੰਦਰ ਸ਼ੇਖਰ ਨੇ ਦੱਸਿਆ ਕਿ ਇਹ ਦੋ ਨੌਜਵਾਨ ਦਿੱਲੀ ਤੋਂ ਆ ਰਹੇ ਸਨ ਜਿਨਾਂ ਨੂੰ ਨਾਕੇ ਦੌਰਾਨ ਕਾਬੂ ਕੀਤਾ ਜਿਨ੍ਹਾਂ ਦੀ ਪਹਿਚਾਣ ਵਿਕੀ ਕੁਮਾਰ ਵਾਸੀ ਮਲੋਟ ਅਤੇ ਗੌਰਵ ਛਾਬੜਾ ਵਾਸੀ ਜਲੰਧਰ ਵਜੋਂ ਹੋਈ ਹੈ।