ਨਸ਼ੀਲੇ ਪਦਾਰਥਾਂ ਸਣੇ ਨੌਜਵਾਨ ਚੜ੍ਹੇ ਪੁਲਿਸ ਦੇ ਅੜ੍ਹਿਕੇ - Drugs in punjab
🎬 Watch Now: Feature Video
ਸੰਗਰੂਰ ਪੁਲਿਸ ਨੇ ਦੋ ਨੌਜਵਾਨਾਂ ਨੂੰ 70 ਗ੍ਰਾਮ ਹੈਰੋਇਨ ਸਣੇ ਕਾਬੂ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਮੁਹੰਮਦ ਰਹਿਮਾਨ ਅਤੇ ਮੁਹੰਮਦ ਰਾਸ਼ਿਦ ਵਜੋਂ ਹੋਈ ਹੈ। ਇਸ ਬਾਰੇ ਪੁਲਿਸ ਨੇ ਦੱਸਿਆ ਕਿ 70 ਗ੍ਰਾਮ ਹੈਰੋਇਨ ਦੀ ਕੀਮਤ ਲਗਭਗ 2 ਲੱਖ 84 ਹਜ਼ਾਰ ਰੁਪਏ ਹੈ। ਪੁਲਿਸ ਨੇ ਅੱਗੇ ਦੱਸਿਆ ਕਿ ਇਨ੍ਹਾਂ ਖ਼ਿਲਾਫ਼ ਪਹਿਲਾਂ ਵੀ ਕਈ ਮੁਕਦਮੇ ਦਰਜ ਹਨ ਤੇ ਇਨ੍ਹਾਂ ਨੂੰ ਮਲੇਰਕੋਟਲਾ ਵਿੱਚ ਨਾਕੇਬੰਦੀ ਦੌਰਾਨ ਕਾਬੂ ਕਰਕੇ ਹੈਰੋਇਨ ਤੇ ਨਾਲ ਹੀ ਇੱਕ ਗੱਡੀ ਵੀ ਬਰਾਮਦ ਕੀਤੀ ਹੈ।