ਦੁਕਾਨ ਉੱਤੇ ਕਬਜ਼ਾ ਕਰਨ ਦੀ ਕੋਸ਼ਿਸ਼ - ਦੁਕਾਨ ਉੱਤੇ ਕਬਜ਼ਾ ਕਰਨ ਦੀ ਫਿਰਾਕ
🎬 Watch Now: Feature Video
ਅੰਮ੍ਰਿਤਸਰ: ਅੰਮ੍ਰਿਤਸਰ ਦੀ 100 ਫੁੱਟੀ ਸੜਕ ਉੱਤੇ ਕਾਫ਼ੀ ਪੁਰਾਣੀ ਦੁਕਾਨ ਜੋ ਗੁਰਨਾਮ ਸਿੰਘ ਪੀਠੀ ਵਾਲੇ ਦੇ ਨਾਂਅ ਨਾਲ ਜਾਣੀ ਜਾਂਦੀ ਹੈ ਉਸ ਉੱਤੇ ਜਬਰਦਸਤੀ ਕਬਜ਼ਾ ਕਰਨ ਦੇ ਕੌਂਸਲਰ ਦਲਬੀਰ ਕੌਰ ਦੇ ਪੁੱਤਰ 'ਤੇ ਇਲਜ਼ਾਮ ਲੱਗੇ ਹਨ। ਦੁਕਾਨ ਮਾਲਕ ਕੁਲਜੀਤ ਸਿੰਘ ਨੇ ਦੱਸਿਆ ਦੇ ਕੌਂਸਲਰ ਦਾ ਪੁੱਤਰ ਬੱਬਾ ਸੱਤਾ ਉਨ੍ਹਾਂ ਦੀ 30 ਸਾਲ ਪੁਰਾਣੀ ਦੁਕਾਨ ਉੱਤੇ ਕਬਜ਼ਾ ਕਰਨ ਦੀ ਫਿਰਾਕ ਵਿੱਚ ਹੈ। ਉਸ ਨੇ ਸਾਡੀ ਦੁਕਾਨ ਦੀ ਛੱਤ ਉੱਤੇ ਪਾਣੀ ਅਤੇ ਤੇਜਾਬ ਪਾ ਦਿੱਤਾ, ਜਿਸ ਤੋਂ ਬਾਅਦ ਉਨ੍ਹਾਂ ਦੀ ਛੱਤ ਤੋਂ ਪਾਣੀ ਟਿਪਕਣ ਲੱਗ ਪਿਆ ਤੇ ਉਨ੍ਹਾਂ ਦਾ ਸਾਮਾਨ ਖ਼ਰਾਬ ਹੋਣ ਲੱਗਾ। ਕੁਲਜੀਤ ਸਿੰਘ ਨੇ ਪੁਲਿਸ ਪ੍ਰਸ਼ਾਸਨ ਵੱਲੋਂ ਮੰਗ ਕੀਤੀ ਹੈ ਦੇ ਮੁਲਜ਼ਮਾਂ ਉੱਤੇ ਸਖ਼ਤ ਕਾਰਵਾਈ ਕੀਤੀ ਜਾਵੇ।