ਭਦੌੜ ਵਿਖੇ ਸ਼ਹੀਦ ਕਿਸਾਨਾ ਨੂੰ ਮਸਾਲ ਮਾਰਚ ਕੱਢ ਕੇ ਦਿਤੀ ਗਈ ਸ਼ਰਧਾਂਜਲੀ - ਭਦੌੜ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ (ਲੜਕੇ)
🎬 Watch Now: Feature Video
ਬਰਨਾਲਾ: ਦਿੱਲੀ ਮੋਰਚੇ ਦੌਰਾਨ ਸ਼ਹੀਦ ਹੋਏ ਕਿਸਾਨ ਸਾਥੀਆਂ ਦੀ ਯਾਦ 'ਚ ਭਦੌੜ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ (ਲੜਕੇ) ਵਿਖੇ ਸ਼ੋਕ ਸਭਾ ਬੁਲਾਈ ਗਈ ਅਤੇ ਮਸਾਲ ਮਾਰਚ ਕੱਢੀ ਗਈ। ਸੰਬੋਧਨ ਕਰਦਿਆਂ ਬੁਲਾਰਿਆਂ ਨੇਂ ਕਿਹਾ ਕਿ ਖੇਤੀ ਕਾਨੂੰਨ ਰੱਦ ਕਰਵਾਉਣ ਲਈ ਦੇਸ਼ ਦੇ ਵੱਖ-ਵੱਖ ਖੇਤਰਾਂ ਵਿੱਚੋਂ ਦਿੱਲੀ ਵਿਖੇ ਸ਼ਾਮਲ ਹੋਏ ਕਿਸਾਨਾ ਵਿੱਚੋਂ ਕਈ ਜੁਝਾਰੂ ਵੀਰ ਸ਼ਹੀਦ ਹੋ ਗਏ। ਉਨ੍ਹਾਂ ਕਿਹਾ ਕਿ ਅਸੀਂ ਦੱਸਣਾ ਚਾਹੁੰਦੇ ਹਾਂ ਕਿ ਉਨ੍ਹਾਂ ਦੀਆਂ ਸ਼ਹੀਦੀਆਂ ਨੂੰ ਅਜਾਈਂ ਨਹੀਂ ਜਾਣਗੀਆਂ। ਭਵਿੱਖ ਵਿੱਚ ਜਦੋਂ ਵੀ ਕਿਸਾਨੀ ਸੰਘਰਸ਼ਾਂ ਦਾ ਜ਼ਿਕਰ ਹੋਵੇਗਾ ਤਾਂ ਇਨ੍ਹਾਂ ਸ਼ਹੀਦਾਂ ਦੀਆਂ ਕੁਰਬਾਨੀਆਂ ਦਾ ਹਮੇਸ਼ਾ ਜ਼ਿਕਰ ਹੋਵੇਗਾ। ਇਹ ਕੁਰਬਾਨੀਆਂ ਦੇਸ਼ ਦੇ ਅੰਨਦਾਤੇ ਨੂੰ ਸਰਕਾਰ ਅਤੇ ਕਾਰਪੋਰੇਟ ਪੂੰਜੀਪਤੀਆਂ ਦੀ ਚਾਕਰੀ ਵਾਲੀਆਂ ਸਾਮਰਾਜੀ ਨੀਤੀਆਂ ਤੋਂ ਆਜ਼ਾਦ ਕਰਵਾਉਣ ਲਈ ਅਹਿਮ ਰੋਲ ਅਦਾ ਕਰਨਗੀਆਂ।