ਸਰਕਾਰ ਤੋਂ ਮਦਦ ਤੋਂ ਬਿਨ੍ਹਾਂ ਕਈ ਨੌਜਵਾਨ ਹੋਏ ਕਾਮਯਾਬ: ਵੜਿੰਗ - Transport Minister Waring met the students
🎬 Watch Now: Feature Video
ਗਿੱਦੜਬਾਹਾ: ਪੰਜਾਬ ਦੇ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ (Transport Minister Amarinder Singh Raja Waring) ਲਗਾਤਾਰ ਸਰਗਰਮ ਨਜ਼ਰ ਆ ਰਹੇ ਹਨ। ਇੱਕ ਪਾਸੇ ਜਿੱਥੇ ਉਹ ਨਿੱਜੀ ਬੱਸਾਂ ਖ਼ਿਲਾਫ਼ ਸ਼ਿੰਕਜਾ ਕਸਦੇ ਨਜ਼ਰ ਆਉਦੇ ਹਨ, ਉੱਥੇ ਹੀ ਉਹ ਪੰਜਾਬ ਦੀ ਸਰਕਾਰ ਬੱਸ (Government bus) ਵਿੱਚ ਸਫ਼ਰ ਕਰਨ ਵਾਲੀਆਂ ਵਿਦਿਆਰਥਣਾ (Student) ਨਾਲ ਗੱਲਬਾਤ ਕਰਦੇ ਵੀ ਨਜ਼ਰ ਆਏ। ਇੱਥੇ ਉਨ੍ਹਾਂ ਨੇ ਇਨ੍ਹਾਂ ਵਿਦਿਆਰਥਣਾ (Student) ਨੂੰ ਹੌਂਸਲਾ ਦਿੰਦੇ ਆਪਣੇ ਜੀਵਨ ਦੇ ਸੰਘਰਸ਼ ਬਾਰੇ ਵੀ ਜਾਣੂ ਕਰਵਾਇਆ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਬਹੁਤ ਸਾਰੇ ਨੌਜਵਾਨ ਹਨ ਜੋ ਸਰਕਾਰ ‘ਤੇ ਨਿਰਭਰ ਨਹੀਂ ਹਨ ਅਤੇ ਉਨ੍ਹਾਂ ਨੇ ਆਪਣੇ ਦਮ ‘ਤੇ ਆਪਣੀ ਜ਼ਿੰਦਗੀ ਵਿੱਚ ਉੱਚੀਆ ਮੱਲ੍ਹਾਂ ਮਾਰੀਆਂ ਹਨ।