ਬਟਾਲਾ ਤੋਂ ਅੰਮ੍ਰਿਤਸਰ-ਜੰਮੂ ਰੇਲਵੇ ਟ੍ਰੈਕ ਲਈ ਮੁੜ ਸ਼ੁਰੂ ਹੋਈਆਂ ਰੇਲ ਸੇਵਾਵਾਂ - ਕੋਰੋਨਾ ਮਹਾਮਾਰੀ
🎬 Watch Now: Feature Video
ਗੁਰਦਾਸਪੁਰ:ਕੋਰੋਨਾ ਮਹਾਮਾਰੀ ਦੇ ਚਲਦੇ ਲੱਗੀਆਂ ਰੋਕਾਂ ਤੋਂ ਬਾਅਦ ਹੁਣ ਕੇਂਦਰ ਸਰਕਾਰ ਵੱਲੋਂ ਦਿਤੀਆਂ ਹਦਾਇਤਾਂ ਮੁਤਾਬਕ ਪੰਜਾਬ ਸੂਬੇ 'ਚ ਰੇਲ ਗੱਡੀਆਂ ਚਲਾ ਦਿੱਤੀਆਂ ਗਈਆਂ ਹਨ। ਬਟਾਲਾ ਰੇਲਵੇ ਸੇਟਸ਼ਨ 'ਤੇ ਯਾਤਰੀਆਂ ਦੇ ਆਉਣ ਨਾਲ ਚਹਿਲ-ਪਹਿਲ ਵਿਖਾਈ ਦਿੱਤੀ। ਮੁੜ ਰੇਲ ਸੇਵਾਵਾਂ ਸ਼ੁਰੂ ਹੋਣ ਨਾਲ ਲੋਕਾਂ 'ਚ ਭਾਰੀ ਉਤਸ਼ਾਹ ਵੇਖਣ ਨੂੰ ਮਿਲਿਆ। ਯਾਤਰੀਆਂ ਨੇ ਕਿਹਾ ਕਿ ਪੈਟਰੋਲ ਡੀਜ਼ਲ ਦੀਆਂ ਕੀਮਤਾਂ ਵੱਧ ਹੋਣ ਕਰਕੇ ਬੱਸਾਂ ਦੇ ਕਿਰਾਏ ਵੱਧ ਗਏ ਹਨ। ਹੁਣ ਰੇਲ ਸੇਵਾਵਾਂ ਮੁੜ ਸ਼ੁਰੂ ਹੋਣ ਨਾਲ ਯਾਤਰੀਆਂ ਨੂੰ ਰਾਹਤ ਹੈ। ਸਟੇਸ਼ਨ ਮਾਸਟਰ ਨੇ ਦੱਸਿਆ ਕਿ ਕੇਂਦਰੀ ਹਦਾਇਤਾਂ ਮੁਤਾਬਕ ਰੇਲ ਸੇਵਾ ਬਹਾਲ ਕੀਤੀ ਗਈ ਹੈ। ਬਟਾਲਾ ਰੇਲਵੇ ਸਟੇਸ਼ਨ ਤੋਂ ਅੰਮ੍ਰਿਤਸਰ-ਜੰਮੂ ਰੇਲਵੇ ਟ੍ਰੈਕ ਲਈ ਰੇਲ ਸੇਵਾਵਾਂ ਮੁੜ ਸ਼ੁਰੂ ਹੋ ਗਈਆਂ ਹਨ।