thumbnail

By

Published : Apr 3, 2020, 12:01 PM IST

ETV Bharat / Videos

ਟੀਟੂ ਬਾਣੀਆ ਨੇ ਚੁੱਕੇ ਸਿਆਸਤਦਾਨਾਂ 'ਤੇ ਸਵਾਲ

ਲੁਧਿਆਣਾ: ਵਿਸ਼ਵ ਭਰ ਵਿੱਚ ਜਿੱਥੇ ਕੋਰੋਨਾ ਵਾਇਰਸ ਵਰਗੀ ਬਿਮਾਰੀ ਨਾਲ ਲੋਕ ਜੂਝ ਰਹੇ ਹਨ, ਉੱਥੇ ਹੀ ਟੀਟੂ ਬਾਣੀਆ ਸਿਆਸਤਦਾਨਾਂ ਨੂੰ ਲਾਹਨਤਾਂ ਪਾ ਰਹੇ ਹਨ। ਟੀਟੂ ਬਾਣੀਆ ਨੇ ਕਿਹਾ ਕਿ ਇੱਕ ਪਾਸੇ ਜਿੱਥੇ ਦੇਸ਼ ਦੇ ਲੋਕ ਮਰ ਰਹੇ ਹਨ ਉੱਥੇ ਹੀ ਸਿਆਸਤਦਾਨ ਸਿਆਸਤ ਕਰਨ ਤੋਂ ਬਾਜ਼ ਨਹੀਂ ਆ ਰਹੇ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੀ ਫੋਟੋ ਲਾ ਕੇ ਰਾਸ਼ਨ ਵਰਤਾਇਆ ਜਾ ਰਿਹਾ ਹੈ ਤੇ ਕਮਲ ਦੇ ਫੁੱਲ ਰਾਸ਼ਨ ਦੇ ਥੈਲਿਆਂ ਤੇ ਬਣਾਏ ਗਏ ਹਨ, ਉੱਥੇ ਹੀ ਕੈਪਟਨ ਅਮਰਿੰਦਰ ਸਿੰਘ ਵੀ ਆਟਾ, ਚੀਨੀ ਅਤੇ ਦਾਲ ਦੇ ਥੈਲਿਆਂ ਉੱਤੇ ਆਪਣੀ ਫੋਟੋ ਲਵਾ ਕੇ ਲੋਕਾਂ ਤੱਕ ਸਪਲਾਈ ਕਰ ਰਹੇ ਹਨ ਤੇ ਆਪਣੀ ਸਿਆਸਤ ਚਮਕਾ ਰਹੇ ਹਨ।

ABOUT THE AUTHOR

author-img

...view details

ETV Bharat Logo

Copyright © 2024 Ushodaya Enterprises Pvt. Ltd., All Rights Reserved.